ਰਵਨੀਤ ਬਿੱਟੂ ਦੇ ਵੱਲੋਂ ਝੋਨੇ ਦੀ ਖਰੀਦ ‘ਚ ਦੇਰੀ ਕਰਨ ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਲਿਖਿਆ ਕਿ ਮੈਂ ਮੋਦੀ ਸਰਕਾਰ ਵੱਲੋਂ ਝੋਨੇ ਦੀ ਫ਼ਸਲ ਦੀ ਖਰੀਦ ਦਸ ਦਿਨ ਲੇਟ ਕਰਨ ਦੀ ਸਖ਼ਤ ਨਿਖੇਧੀ ਕਰਦਾ ਹਾਂ ਮੀਂਹ ਦਾ ਬਹਾਨਾ ਕਰਕੇ ਫ਼ਸਲ ਦੀ ਖ਼ਰੀਦ ਨੂੰ ਅੱਗੇ ਪਾਉਣਾ ਮੋਦੀ ਸਰਕਾਰ ਦੀ ਕਿਸਾਨਾਂ ਨੂੰ ਬਰਬਾਦ ਕਰਨ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ ਅਸੀਂ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਾਂਗੇ |
ਜਿੱਥੇ ਕਾਂਗਰਸੀ ਇਸ ਗੱਲ ਦੀ ਨਿਖੇਧੀ ਕਰ ਰਹੇ ਹਨ ਉਥੇ ਹੀ ਅਕਾਲੀ ਦਲ ਵੱਲੋਂ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ |