ਕੈਪਟਨ ਅਮਰਿੰਦਰ ਸਿੰਘ ਦਿੱਲੀ ਮੁਲਾਕਾਤ ਲਈ ਜਾ ਰਹੇ ਹਨ | ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਹਾਈਕਮਾਨ ਨਾਲ ਮੁਲਾਕਾਤ ਕਰਨਗੇ ਜਾ ਫਿਰ ਅਮਿਤ ਸ਼ਾਹ ਨਾਲ | ਜਿਸ ਤੋਂ ਬਹੁਤ ਸਾਰੇ ਕਿਆਸ ਲਾਏ ਜਾ ਰਹੇ ਹਨ | ਚੰਨੀ ਕੈਬਨਿਟ ਦੇ ਐਲਾਨ ਤੋਂ ਬਾਅਦ ਅਚਾਨਕ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਜਾਣ ਦਾ ਪਲੈਣ ਬਣਦਾ ਹੈ |ਤੁਹਾਨੂੰ ਦੱਸ ਦਈਏ ਕਿ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਦਿੱਲੀ ਜਾ ਰਹੇ ਹਨ | ਇਸ ਸਭ ਦੇ ਵਿਚਾਲੇ ਰਵੀਨ ਠੁਕਰਾਲ ਨੇ ਟਵੀਟ ਕੀਤਾ ਕਿ ਕੈਪਟਨ ਦੀ ਦਿੱਲੀ ਫੇਰੀ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ |ਇਹ ਇੱਕ ਨਿੱਜੀ ਦੌਰਾ ਹੈ,ਜਿਸ ‘ਚ ਉਹ ਆਪਣੇ ਦੋਸਤਾਂ ਨੂੰ ਮਿਲਣਗੇ ਅਤੇ ਨਵੇਂ ਮੁੱਖ ਮੰਤਰੀ ਲਈ ਕਪੂਰਥਲਾ ਹਾਊਸ ਖਾਲੀ ਕਰਨਗੇ |ਇਸ ਦੇ ਨਾਲ ਉਨ੍ਹਾਂ ਕਿਹਾ ਕਿ ਬੇਵਜ੍ਹਾ ਦੀਆਂ ਕਿਆਸਰਾਈਆ ਦੀ ਲੋੜ ਨਹੀਂ ਹੈ |
Too much being read into @capt_amarinder’s visit to Delhi. He’s on a personal visit, during which he’ll meet some friends and also vacate Kapurthala house for the new CM. No need for any unnecessary speculation. pic.twitter.com/CFVCrvBQ0i
— Raveen Thukral (@Raveen64) September 28, 2021