ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਮੌਨਸੂਨ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਸੰਸਦ ਭਵਨ ’ਤੇ ਪ੍ਰਦਰਸ਼ਨ ਵੱਲ ਜਾਣ ਦੇ ਸਬੰਧਤ ਇੱਕ ਪੋਸਟਰ ਟਵੀਟ ਕਰਕੇ ਜਾਰੀ ਕੀਤਾ ਗਿਆ ਜਿਸ ਪ੍ਰਤੀ ਦੇਸ਼ ਦੇ ਵੱਖ-ਵੱਖ ਸਥਾਨਾਂ ਤੋਂ ਰੀਟਵੀਟ ਕੀਤਾ ਗਿਆ।
संसद अगर अहंकारी और अड़ियल हो तो देश में जनक्रांति निश्चित होती है।#farmersprotest_atparliament @AHindinews @PTI_News @htTweets @abhisar_sharma @Kisanektamorcha @ABPNews @aajtak @news24tvchannel @ndtv @the_hindu @thewire_in @bstvlive @QuintHindi @OfficialBKU pic.twitter.com/7skPYXleJl
— Rakesh Tikait (@RakeshTikaitBKU) July 13, 2021
ਉਨ੍ਹਾਂ ਨਾਲ ਲਿਖਿਆ ਕਿ ਸੰਸਦ ਅਗਰ ਹੰਕਾਰੀ ਤੇ ਅੜੀਅਲ ਹੈ ਤਾਂ ਦੇਸ਼ ਵਿੱਚ ਲੋਕਕ੍ਰਾਂਤੀ ਤੈਅ ਹੁੰਦੀ ਹੈ। ਉਹ ਉੱਤਰ ਪ੍ਰਦੇਸ਼ ਵਿੱਚ ਵੀ ਭਾਜਪਾ ਨੂੰ ‘ਵੋਟ ਦੀ ਚੋਟ’ ਦੇਣ ਦੀ ਤਿਆਰੀ ਵਿੱਚ ਹਨ ਜਿਵੇਂ ਕਿਸਾਨਾਂ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਖ਼ਿਲਾਫ਼ ਮੁਹਿੰਮ ਚਲਾਈ ਸੀ। ਸ੍ਰੀ ਟਿਕੈਤ ਵੱਲੋਂ ਜਾਰੀ ਪੋਸਟਰ ਵਿੱਚ ਸੰਸਦ ਭਵਨ ਦੀ ਤਸਵੀਰ ਦੇ ਨਾਲ ਕਣਕ ਦੀਆਂ ਬੱਲੀਆਂ ਦਰਸਾਈਆਂ ਗਈਆਂ ਹਨ ਅਤੇ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੀ ਝਲਕ ਦਿਖਾਈ ਗਈ ਹੈ।