ਬੀਤੇ ਦਿਨ ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ ਜਿਸ ਕਾਰਨ ਰਾਮ ਰਹੀਮ ਨੂੰ ਮਿਦਾਂਤਾ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਸੀ | ਡੇਰਾ ਮੁਖੀ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ।ਕੱਲ੍ਹ ਰੈਪਿਡ ਟੈਸਟ ਦੀ ਰਿਪੋਰਟ ਆਈ ਸੀ ਜਿਸ ‘ਚ ਰਾਮ ਰਹੀਮ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।ਜ਼ਿਕਰਯੋਗ ਹੈ ਕਿ ਆਰ.ਟੀ.-ਪੀਸੀਆਰ ‘ਚ ਕੋਰੋਨਾ ਦੀ ਕੋਈ ਪੁਸ਼ਟੀ ਨਹੀਂ ਹੋਈ।ਇਸ ਦੀ ਜਾਣਕਾਰੀ ਮੇਦਾਂਤਾ ਮੈਡੀਸਿਟੀ ਗੁਰੂਗ੍ਰਾਮ ਹਸਪਤਾਲ ਦੇ ਡਾ. ਵਰਿੰਦਰ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਰੇਪ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਕੋਰੋਨਾ ਦੀ ਬੀਮਾਰੀ ਨਾਲ ਜੂਝ ਰਿਹਾ ਹੈ।ਸਿਹਤ ਵਿਗੜਨ ‘ਤੇ ਡੇਰਾ ਪ੍ਰਮੁੱਖ ਨੂੰ ਸੁਨਾਰੀਆ ਜੇਲ ਤੋਂ ਪਹਿਲਾਂ ਰੋਹਤਕ ਪੀਜੀਆਈ ਅਤੇ
ਫਿਰ ਉਸ ਤੋਂ ਬਾਅਦ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਸੋਮਵਾਰ ਨੂੰ ਹਨੀਪ੍ਰੀਤ ਹਸਪਤਾਲ ਪਹੁੰਚੀ।