ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪਰੇਸ਼ਾਨ ਹੈ, ਜਿਸ ਕਾਰਨ ਉਸਨੇ ਇਸ ਨੂੰ ਰੰਗ ਦੇਣ ਦੀ ਮੰਗ ਉਠਾਈ ਹੈ। ਹੁਣ ਤੱਕ ਉਸ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਹੀਂ ਮਿਲੀ ਹੈ।
ਤੁਹਾਨੂੰ ਦੱਸ ਦੇਈਏ ਕਿ 27 ਅਗਸਤ 2017 ਨੂੰ ਰਾਮ ਰਹੀਮ ਨੂੰ ਸਾਧਵੀ ਯੌਨ ਉਤਪੀੜਨ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੂੰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਾਲਾਂਕਿ ਅਦਾਲਤ ਨੇ ਉਸ ਨੂੰ 25 ਅਗਸਤ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ। ਉਹ ਉਸ ਸਮੇਂ ਤੋਂ ਜੇਲ੍ਹ ਵਿੱਚ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾ ਆਉਣ ਤੋਂ ਪਹਿਲਾਂ ਰਾਮ ਰਹੀਮ ਸਮੇਂ ਸਮੇਂ ਤੇ ਕੋਈ ਨਾ ਕੋਈ ਬਹਾਨਾ ਭਾਲਦਾ ਰਹਿੰਦਾ ਹੈ ਜਿਸ ਨਾਲ ਉਹ ਜੇਲ੍ਹ ਚੋਂ ਬਾਹਰ ਆ ਸਕੇ | ਬੀਤੇ ਦਿਨੀ ਵੀ ਉਸ ਨੇ ਬੀਮਾਰੀ ਦਾ ਬਹਾਨਾ ਲਾ ਕੇ ਪੈਰੋਲ ਲਈ ਸੀ |