ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਿਸਾਨ ਵਾਪਿਸ ਮੁੜ ਗਏ ਹਨ। ਅੰਦੋਲਨਕਾਰੀ ਕਿਸਾਨਾਂ ਨੇ ਅੱਜ ਖੇਤੀ ਬਚਾਓ ਲੋਕਤੰਤਰ ਬਚਾਓ ਦਿਵਸ ਦੌਰਾਨ ਮੁਹਾਲੀ ਦੇ ਰਸਤੇ ਚੰਡੀਗੜ੍ਹ ਵਿੱਚ ਜਬਰੀ ਐਂਟਰੀ ਮਾਰੀ ਅਤੇ ਪੁਲਿਸ ਦੇ ਲਾਏ ਬੈਰੀਕੇਡ ਤੋੜ ਦਿੱਤੇ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਵੀ ਇਸਤਮਾਲ ਕੀਤਾ। ਪੰਜਾਬ ਦੇ ਕਿਸਾਨ ਰਾਜਪਾਲ ਭਵਨ ਤੱਕ ਪਹੁੰਚ ਗਏ ਸੀ ਪਰ ਸੈਕਟਰ 17-18 ਦੀਆਂ ਲਾਈਟਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਰੋਕ ਲਿਆ ਗਿਆ ਤੇ ਉਧਰ ਹਰਿਆਣਾ ਦੇ ਕਿਸਾਨਾਂ ਦੇ ਕਾਫਲੇ ਦੀ ਅਗਵਾਈ ਗੁਰਨਾਮ ਸਿੰਘ ਚਡੂਨੀ ਨੇ ਕੀਤੀ ਪਰ ਚਡੂਨੀ ਨੇ ਬੈਰੀਕੇਡ ਤੋੜਨ ਤੋਂ ਕਿਸਾਨਾਂ ਨੂੰ ਰੋਕ ਦਿੱਤਾ। ਚੰਡੀਗੜ ਅਤੇ ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ਦੇ ਗਵਰਨਰ ਦੇ ਏਡੀਸੀ ਨੂੰ ਮੰਗ ਪੱਤਰ ਸੋਂਪਿਆ। ਜੋ ਕਿਸਾਨ ਆਗੂਆਂ ਦਾ ਮੰਗ ਪੱਤਰ ਰਾਜਪਾਲ ਨੂੰ ਦੇਣ ਲਈ ਰਵਾਨਾ ਹੋ ਗਏ। ਇਸ ਦੌਰਾਨ ਚੰਡੀਗੜ੍ਹ ਦੇ ਏਡੀਸੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨ ਵੀ ਸ਼ਾਂਤਮਈ ਮੁੜਨੇ ਸ਼ੁਰੂ ਹੋ ਗਏ। ਕਿਸਾਨ ਇਸ ਮਗਰੋਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਆ ਰਹੇ ਹਨ ਅਤੇ ਇੱਥੇ ਉਹ ਸਾਰੇ ਲੰਗਰ ਛੱਕ ਕੇ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ।