ਰਾਹੁਲ ਗਾਂਧੀ ਦੇ ਵੱਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਆਏ ਦਿਨ ਟਵੀਟ ਕੀਤੇ ਜਾਂਦੇ ਹਨ | ਜਿਸ ‘ਚ ਰਾਹੁਲ ਗਾਂਧੀ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧਦੇ ਹਨ, ਪਰ ਇਸ ਦੇ ਬਾਵਜੂਦ ਵੀ ਸਰਕਾਰ ‘ਤੇ ਕੋਈ ਅਸਰ ਨਹੀਂ ਜਿਸ ਨੂੰ ਲੈ ਕੇ ਅੱਜ ਰਾਹੁਲ ਗਾਂਧੀ ਨੇ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਸਾਈਕਲ ਤੇ ਪ੍ਰਦਰਸ਼ਨ ਕੀਤਾ ਗਿਆ ਹੈ | ਕਾਂਗਰਸ ਦਾ ਕਹਿਣਾ ਕਿ ਮੋਦੀ ਸਰਕਾਰ ਦੀ ਲੁੱਟ ਦੀ ਨੀਤੀ ਦੇ ਖਿਲਾਫ ਸੜਕ ਤੋਂ ਸੰਸਦ ਤੱਕ ਦੀ ਲੜਾਈ ਲੜ ਰਹੇ ਹਾਂ | ਇਸ ਲਈ ਮੋਦੀ ਸਰਕਾਰ ਨੂੰ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲੈ ਕੇ ਆਮ ਲੋਕਾਂ ਨੂੰ ਰਾਹਤ ਦੇਣੀ ਹੋਵੇਗੀ |