ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੋਰੋਨਾ ਵੈਕਸੀਨ ਨੂੰ ਲੈ ਕੇ ਸਿਆਸਤ ਲਗਾਤਾਰ ਜਾਰੀ ਹੈ ਅੱਜ ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਜੁਲਾਈ ਆ ਗਈ ਪਰ ਵੈਕਸੀਨ ਨਹੀਂ ਆਈ ਜਿਸ ਦਾ ਜਵਾਬ ਸਿਹਤ ਮੰਤਰੀ ਹਰਸ਼ਵਰਧਨ ਦੇ ਵੱਲੋਂ ਟਵੀਟ ਜਰੀਏ ਦਿੱਤਾ ਗਿਆ ਹੈ |
ਹਰਸ਼ਵਰਧਨ ਦੇ ਵੱਲੋਂ ਕਰਾਰ ਜਵਾਬ ਦਿੰਦਿਆਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਰਾਹੁਲ ਗਾਂਧੀ ਤੁਹਾਡੀ ਦਿੱਕਤ ਕੀ ਹੈ ? ਤੁਸੀਂ ਪੜਦੇ ਨਹੀਂ ਜਾ ਤੁਹਾਨੂੰ ਸਮਝ ਨਹੀਂ ਲੱਗਦੀ ਦਰਅਸਲ ਮੈਂ ਬੀਤੇ ਦਿਨ ਜੁਲਾਈ ਮਹੀਨੇ ਦੀ ਵੈਕਸੀਨ ਦੀ ਉਪਲਬਧਤਾ ‘ਤੇ ਤੱਥ ਰੱਖੇ ਹਨ|ਰਾਹੁਲ ਗਾਂਧੀ ਦੀ ਕੀ ਸਮੱਸਿਆ ਹੈ? ਕੀ ਉਹ ਪੜ੍ਹਦੇ ਨਹੀਂ ? ਕੀ ਉਹ ਸਮਝਦੇ ਨਹੀਂ ਹਨ ? ਹੰਕਾਰ ਅਤੇ ਅਗਿਆਨਤਾ ਦੇ ਵਾਇਰਸ ਲਈ ਕੋਈ ਵੈਕਸੀਨ ਨਹੀਂ ਹੈ। ਕਾਂਗਰਸ ਨੂੰ ਲੀਡਰਸ਼ਿਪ ਵਿੱਚ ਤਬਦੀਲੀ ਬਾਰੇ ਸੋਚਣਾ ਚਾਹੀਦਾ ਹੈ।”