ਰਾਹੁਲ ਗਾਂਧੀ ਦੇ ਵੱਲੋਂ ਕੇਂਦਰ ਸਰਕਾਰ ‘ਤੇ ਨਿਸ਼ਾਨੇ ਸਾਧੇ ਗਏ ,ਉਨ੍ਹਾਂ ਦੇ ਵੱਲੋਂ ਇੱਕ ਟਵੀਟ ਜਰੀਏ ਮੋਦੀ ਸਰਕਾਰ ‘ਤੇ ਤੰਜ ਕੱਸੇ ਗਏ ਹਨ | ਇਸ ਟਵੀਟ ਦੇ ਵਿੱਚ ਰਾਹੁਲ ਲਿਖਦੇ ਹਨ ਕਿ ਜੁਲਾਈ ਆ ਗਈ ਪਰ ਵੈਕਸੀਨ ਨਹੀਂ ਆਈ |ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਲੰਬੇ ਸਮੇਂ ਤੋਂ ਲੋੜੀਂਦੀ ਵੈਕਸੀਨ ਦੇਸ਼ ਨੂੰ ਮੁਹੱਈਆ ਨਹੀਂ ਕਰਾਈ ਜਾ ਰਹੀ | ਹਾਲਾਂਕਿ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਰਾਹਤ ਜ਼ਰੂਰ ਮਿਲੀ ਪਰ ਮੌਤਾਂ ਹਾਲੇ ਵੀ ਕੋਰੋਨਾ ਕਾਰਨ ਹੋ ਰਹੀਆਂ ਹਨ |ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਈ ਅਜਿਹੇ ਜ਼ਿਲ੍ਹੇ ਵੀ ਹਨ ਜਿੱਥੇ ਕੋਰੋਨਾ ਦੀ ਇੱਕ ਵੀ ਵੈਕਸੀਨ ਦੀ ਡੋਜ਼ ਨਹੀਂ ਲੱਗੀ |
ਸੂਬਾ ਸਰਕਾਰਾਂ ਦੇ ਵੱਲੋਂ ਬਹੁਤ ਵਾਰ ਵੈਕਸੀਨ ਦੀਆਂ ਵਿਦੇਸ਼ੀ ਕੰਪਨੀਆਂ ਤੋਂ ਵੈਕਸੀਨ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੇ ਵੱਲੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਗਈ ਸੀ ਅੱਸੀ ਸਿੱਧਾ ਕੇਂਦਰ ਨੂੰ ਹੀ ਵੈਕਸੀਨ ਦੇ ਸਕਦੇ ਹਾਂ ਸੂਬਾ ਸਰਕਾਰ ਨੂੰ ਅਸੀਂ ਸਿੱਧਾ ਵੈਕਸੀਨ ਮੁਹੱਈਆ ਨਹੀਂ ਕਰਵਾ ਸਕਦੇ |