ਦਿੱਲੀ 23 ਜੂਨ 2021 : ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਮੀਡੀਆ ਸਾਹਮਣੇ ਖੁੱਲ੍ਹ ਕੇ ਬੋਲੇ ਉਨਾਂ ਕਿਹਾ ਕਿ ਸਰਕਾਰ ਨੂੰ 18 ਨੁਕਤਿਆਂ ‘ਤੇ ਕੰਮ ਕਰਨ ਲਈ ਕਿਹਾ ਗਿਆ ਹੈ| ਇਸ ਬਾਰੇ ਕੈਪਟਨ ਖੁਦ ਚੰਡੀਗੜ੍ਹ ਦੇ ਵਿੱਚ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਦੇਣਗੇ| ਇਸ ਦੇ ਨਾਲ ਹੀ ਉਨਾਂ ਕਿਹਾ ਕਿ ਕਮੇਟੀ ਦੇ ਵੱਲੋਂ CM ਕੈਪਟਨ ਨੂੰ ਤੈਅ ਸਮੇਂ ਤੱਕ ਕੀਤੇ ਵਾਅਦੇ ਪੂਰੇ ਕਰਨ ਲਈ ਕਿਹਾ ਗਿਆ ਹੈ | ਬੇਅਦਬੀ ਮਾਮਲੇ ਨੂੰ ਲੈ ਕੇ ਵੀ ਹਾਈਕਮਾਨ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ|
ਕਾਂਗਰਸ ਦੇ ਵਿੱਚ ਚੱਲ ਰਹੇ ਕਲੇਸ਼ ਨੂੰ ਲੈਕੇ ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਬਿਆਨ ‘ਤੇ ਨੋਟਿਸ ਲਿਆ ਗਿਆ ਹੈ ਮੈਂ ਖੁਦ ਵੀ ਸਿੱਧੂ ਦੇ ਬਿਆਨ ਮੰਗਵਾਏ ਹਨ,ਬਿਆਨ ਸੁਣਨ ਤੋਂ ਬਾਅਦ ਜੇਕਰ ਸਿੱਧੂ ਨੂੰ ਸਲਾਹ ਦੇਣੀ ਪਏਗਾ ਤਾਂ ਸਲਾਹ ਦੇਵਾਂਗੇ ਲੋੜ ਪਈ ਤਾਂ ਨਿਰਦੇਸ਼ ਵੀ ਦੇਵਾਂਗੇ | ਇਸ ਦੇ ਨਾਲ ਹੀ ਉਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਜਲਦ ਹੀ ਹਾਈਕਮਾਨ ਦਿੱਲੀ ਬੁਲਾਏਗੀ |
ਵਿਧਾਇਕਾਂ ਨੂੰ ਨੌਕਰੀ ਦੇਣ ਦੇ ਮਾਮਲੇ ਤੇ ਹਰੀਸ਼ ਰਾਵਤ ਨੇ ਵੱਡਾ ਖੁਲਾਸਾ ਕੀਤਾ ਹੈ ਉਨਾਂ ਕਿਹਾ ਕਿ ਫਤਿਹਜੰਗ ਬਾਜਵਾ ਦਾ ਬੇਟਾ ਨੌਕਰੀ ਨਹੀਂ ਲਏਗਾ ਕਿਉਂਕਿ ਅਜਿਹਾ ਹੋਣ ਨਾਲ ਕਾਂਗਰਸ ਦੀ ਈਮੇਜ਼ ਖਰਾਬ ਹੁੰਦੀ ਕਿ ਤਰਸ ਕਰਕੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ |