ਪੰਜਾਬ ਕਾਂਗਰਸ ਦੇ ਕਲੇਸ਼ ਦੌਰਾਨ ਹਾਈਕਮਾਨ ਦੇ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ| ਸਾਰੇ ਕਾਂਗਰਸੀ ਦਿੱਲੀ ਗੱਲਬਾਤ ਲਈ ਪਹੁੰਚ ਰਹੇ ਹਨ | ਅੱਜ ਰਾਹੁਲ ਗਾਂਧੀ ਵੱਲੋਂ ਫਿਰ ਪੰਜਾਬ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ‘ਚ ਰਾਣਾ ਗੁਰਜੀਤ ਵੀ ਮੌਜੂਦ ਰਹੇ |ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਰਾਣਾ ਨੇ ਕਿਹਾ ਕਿ ਮੀਡੀਆ ਸਾਹਮਣੇ ਫ਼ਿਲਹਾਲ ਕੁੱਝ ਨਹੀਂ ਦੱਸ ਸਕਦੇ ਪਰ 2022 ਦੀਆਂ ਚੋਣਾ ਤੋਂ ਪਹਿਲਾ ਸਾਰਾ ਮਸਲਾ ਹੱਲ ਹੋ ਜਾਵੇਗਾ ਮੀਟਿੰਗ ਦੇ ਵਿੱਚ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਚਰਚਾ ਕੀਤੀ ਗਈ ਹੈ |ਇਸ ਦੇ ਨਾਲ ਹੀ ਮੀਟਿੰਗ ਦੇ ਵਿੱਚ ਸ਼ਮਸ਼ੇਰ ਦੂਲੋ ,ਵਿਜੈਇੰਦਰ ਸਿੰਗਲਾ,ਹਰਦੇਵ ਲਾਡੀ ਅਤੇ ਲਖਬੀਰ ਲੱਖਾ ਵੀ ਸ਼ਾਮਿਲ ਰਹੇ, ਪਰ ਵਿਜੈਇੰਦਰ ਸਿੰਗਲਾ ਨੇ ਮੀਡੀਆ ਨਾਲ ਗੱਲਬਾਤ ਲਈ ਇਨਕਾਰ ਕਰ, ਦਿੱਤਾ ਇਸ ਦੌਰਾਨ ਸ਼ਮਸ਼ੇਰ ਦੂਲੋ ਦੇ ਵੱਲੋਂ ਕਿਹਾ ਗਿਆ ਕਿ ਕਾਂਗਰਸ ਦੇ ਕਲੇਸ਼ ਜਲਦ ਹੀ ਹੱਲ ਨਿਕਲੇਗਾ |ਅਸੀਂ ਖੁੱਲ੍ਹ ਕੇ ਹਾਈਕਮਾਨ ਅੱਗੇ ਆਪਣੀ ਗੱਲ ਰੱਖ ਕੇ ਆਏ ਹਾਂ |