ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੇ ਅਸਤੀਫੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰ ਦਾ ਵਿਵਾਦ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ।ਇਕ ਦਿਨ ਪਹਿਲੇ ਸਿੱਧੂ ਨੇ ਪਾਰਟੀ ਦੇ ਹਾਈਕਮਾਨ ਨੂੰ ਫੈਸਲੇ ਲੈਣ ਦੀ ਖੁੱਲ੍ਹ ਨਾ ਦੇਣ ‘ਤੇ ਇੱਟ ਨਾਲ ਇੱਟ ਖੜਕਾ ਦੇਣ ਦੀ ਚਿਤਾਵਨੀ ਦਿੱਤੀ ਹੈ।
ਇਸਦੇ ਅਗਲੇ ਹੀ ਦਿਨ ਪੰਜਾਬ ਮੁਖੀ ਹਰੀਸ਼ ਰਾਵਤ ਰਾਹੁਲ ਗਾਂਧੀ ਨੂੰ ਮਿਲਣ ਉਨਾਂ੍ਹ ਦੇ ਘਰ ਪਹੁੰਚ ਚੁੱਕੇ ਹਨ।ਰਾਹੁਲ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਉਨਾਂ੍ਹ ਨੇ ਮੀਡੀਆ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਹਰ ਕਿਸੇ ਨੂੰ ਪਤਾ ਹੈ ਕਿ ਉਨਾਂ੍ਹ ਨੇ ਕੀ ਕਰਨਾ ਹੈ।ਸਾਰਿਆਂ ਦਾ ਆਪਣਾ ਤਰੀਕਾ ਹੁੰਦਾ ਹੈ।ਇੰਝ ਬਗਾਵਤ ਕਰਨਾ ਠੀਕ ਨਹੀਂ ਹੈ।ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਵੀ ਹੋ ਸਕਦੀ ਹੈ।