ਕਾਂਗਰਸ ਦੇ ਵਿੱਚ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਉਣ ਤੇ ਲਗਾਤਾਰ ਮੀਟਿੰਗਾ ਦਾ ਦੌਰ ਜਾਰੀ ਹੈ ਜਿਸ ਦੇ ਵਿਚਾਲੇ ਕਦੇ ਕੋਈ ਚੰਡੀਗੜ੍ਹ ਤੋਂ ਦਿੱਲੀ ਤੇ ਕਦੇ ਕੋਈ ਦਿੱਲੀ ਤੋਂ ਸ਼ਿਮਲਾ ਰਵਾਨਾ ਹੋ ਰਿਹਾ ਹੈ | ਨਵੇਂ ਮੰਤਰੀਆਂ ਦੇ ਨਾਂਮ ਫਾਇਨਲ ਹੋ ਚੁੱਕੇ ਹਨ ਪਰ ਇਸ ਦੇ ਵਿਚਾਲੇ ਰਾਹੁਲ ਗਾਂਧੀ ਅੱਜ ਫ਼ਿਰ ਸ਼ਿਮਲਾ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 22 ਸਤੰਬਰ ਨੂੰ ਹੀ ਸ਼ਿਮਲਾ ਤੋਂ ਦਿੱਲੀ ਪਰਤੇ ਸਨ। ਖ਼ਬਰ ਹੈ ਕਿ ਰਾਹੁਲ ਗਾਂਧੀ ਇਕ ਵਾਰ ਫਿਰ ਆਪਣੀ ਭੈਣ ਪ੍ਰਿਯੰਕਾ ਗਾਂਧੀ ਦੇ ਘਰ ਛਰਾਬੜਾ ਆ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ‘ਚ ਹਿੱਸਾ ਲੈਣ ਤੋਂ ਬਾਅਦ ਸਿੱਧਾ ਸ਼ਿਮਲਾ ਪਹੁੰਚੇ ਸਨ।
ਦੋ ਦਿਨ ਇੱਥੇ ਰੁਕਣ ਤੋਂ ਬਾਅਦ ਭੈਣ ਪ੍ਰਿਯੰਕਾ ਗਾਂਧੀ ਦੇ ਨਾਲ 22 ਸਤੰਬਰ ਨੂੰ ਦਿੱਲੀ ਪਰਤ ਗਏ ਸਨ। ਹਾਲਾਂਕਿ ਕਾਂਗਰਸ ਕਾਰਜਕਾਰੀ ਪ੍ਰਧਾਨ ਤੇ ਰਾਹੁਲ ਦੇ ਮਾਤਾ ਸੋਨੀਆ ਗਾਂਧੀ ਅਜੇ ਵੀ ਸ਼ਿਮਲਾ ਹੀ ਠਹਿਰੇ ਹੋਏ ਹਨ। ਰਾਹੁਲ ਗਾਂਧੀ ਦੇ ਦੋ ਦਿਨ ਬਾਅਦ ਹੀ ਸ਼ਿਮਲਾ ਆਉਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਸਿਆਸੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ।