ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਹਾਰ ਤੋਂ ਬਾਅਦ ਵਿਧਾਇਕ ਸੁਖਪਾਲ ਖਹਿਰਾ ਨੇ ਰਾਘਵ ਚੱਢਾ ’ਤੇ ਨਿਸ਼ਾਨਾ ਸਾਧਿਆ ਹੈ। ਖਹਿਰਾ ਨੇ ਕਿਹਾ ਹੈ ਕਿ ਪੰਜਾਬ ’ਚ ਹੋਈ ਹਾਰ ਦੇ ਬਦਲੇ ਪੰਜਾਬ ਦੇ ਖਾਤੇ ’ਚੋਂ ਰਾਘਵ ਚੱਢਾ ਨੂੰ ਦਿੱਤੀ ਗਈ ਰਾਜ ਸਭਾ ਸੀਟ ਵਾਪਸ ਲਈ ਜਾਵੇ ਤਾਂ ਜੋ ਪੰਜਾਬ ’ਚੋਂ ਕਿਸੇ ਯੋਗ ਵਿਅਕਤੀ ਨੂੰ ਰਾਜ ਸਭਾ ’ਚ ਭੇਜਿਆ ਜਾ ਸਕੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਜੋ ਲੋਕ ਰਾਜ ਸਭਾ ’ਚ ਪੰਜਾਬ ਦੀ ਗੱਲ ਕਰ ਸਕਦੇ ਹਨ, ਉਨ੍ਹਾਂ ਨੂੰ ਪੰਜਾਬ ਤੋਂ ਭੇਜਿਆ ਜਾਵੇ, ਨਾ ਕਿ ਦਿੱਲੀ ਮਾਡਲ ਦੀ ਗੱਲ ਕਰਨ ਵਾਲਿਆਂ ਨੂੰ। ਉਨ੍ਹਾਂ ਅੱਗੇ ਲਿਖਿਆ ਕਿ ਰਾਘਵ ਚੱਢਾ ਨਾ ਤਾਂ ਪੰਜਾਬੀ ਲਿਖ ਸਕਦੇ ਹਨ ਅਤੇ ਨਾ ਹੀ ਪੜ੍ਹ ਸਕਦੇ ਹਨ, ਜਦਕਿ ਉਨ੍ਹਾਂ ਦੇ ਸਾਥੀ ਸੰਸਦ ਮੈਂਬਰ ਸੁਸ਼ੀਲ ਗੁਪਤਾ ਐੱਸ. ਵਾਈ. ਐੱਲ. ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ।
Today’s humiliating defeat demands that @raghav_chadha returns his unfair & anti PB Rajya Sabha seat to our state so that we can send someone who speaks for PB & not d so called Delhi model!You can’t write or read Punjabi & ur colleague Gupta Mp wants to give our Syl water to HRY
— Sukhpal Singh Khaira (@SukhpalKhaira) June 26, 2022
ਸੁਖਪਾਲ ਖਹਿਰਾ ਨੇ ਰਾਘਵ ਚੱਢਾ ਦੇ ਉਸ ਦਾਅਵੇ ਨੂੰ ਵੀ ਖਾਰਿਜ ਕੀਤਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ 2019 ਦੀਆਂ ਲੋਕ ਸਭਾ ਤੋਂ 2 ਫੀਸਦੀ ਵੋਟਾਂ ਸੰਗਰੂਰ ਚੋਣ ’ਚ ਘੱਟ ਹੋਈਆਂ। ਅੰਕੜਿਆਂ ’ਤੇ ਨਜ਼ਰ ਮਾਰਦਿਆਂ ਖਹਿਰਾ ਨੇ ਕਿਹਾ ਕਿ 2019 ’ਚ ਆਮ ਆਦਮੀ ਪਾਰਟੀ ਦਾ ਸੰਗਰੂਰ ’ਚ 55 ਫੀਸਦੀ ਵੋਟ ਸ਼ੇਅਰ ਸੀ, ਜਦਕਿ ਹੁਣ ਇਹ ਵੋਟ ਸ਼ੇਅਰ 35 ਫੀਸਦੀ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਝੂਠ ਬੋਲ ਰਹੇ ਹਨ ਅਤੇ ਗ਼ਲਤ ਅੰਕੜੇ ਪੇਸ਼ ਕਰ ਰਹੇ ਹਨ। ਟਵੀਟ ਕਰ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਹਉਮੈ ਛੱਡ ਕੇ ਨਿਮਰਤਾ ਨਾਲ ਹਾਰ ਨੂੰ ਸਵੀਕਾਰ ਕਰਨਾ ਸਿੱਖ ਲੈਣ ਦੀ ਲੋੜ ਹੈ।