ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੂੰ ਕੈਬਨਿਟ ਵਿੱਚ ਥਾਂ ਮਿਲਨ਼ ਤੇ ਨਾਭਾ ਵਿਖੇ ਉਨ੍ਹਾਂ ਦੀ ਜੱਦੀ ਰਿਹਾਇਸ਼ ਵਿਖੇ ਖੁਸ਼ੀ ਦਾ ਮਾਹੌਲ,ਰਣਦੀਪ ਸਿੰਘ ਨਾਭਾ ਚਾਰ ਵਾਰੀ ਐਮਐਲਏ ਦੀ ਸੀਟ ਜਿੱਤ ਚੁੱਕੇ ਹਨ ਜਿਸ ਵਿੱਚ ਦੋ ਵਾਰੀ ਅਮਲੋਹ ਤੋਂ ਅਤੇ ਦੋ ਵਾਰੀ ਨਾਭੇ ਤੋਂ ਰਣਦੀਪ ਸਿੰਘ ਨਾਭਾ ਇਨਫੋਟੈਕ ਦੇ ਚੇਅਰਮੈਨ ਵੀ ਰਹੇ ਹਨ ।
ਜਿਵੇਂ ਹੀ ਰਣਦੀਪ ਸਿੰਘ ਨਾਭਾ ਦਾ ਕੈਬਨਿਟ ਰੈਂਕ ਵਿੱਚ ਨਾਮ ਆਇਆ ਤਾਂ ਕੋਠੀ ਵਿੱਚ ਢੋਲ ਨਗਾੜੇ ਤੇ ਭੰਗੜੇ ਤੋਂ ਇਲਾਵਾ ਲੱਡੂ ਵੰਡ ਕੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਕਾਕਾ ਰਣਦੀਪ ਸਿੰਘ ਨਾਭਾ ਦੇ ਪਿਤਾ ਸਵ. ਗੁਰਦਰਸ਼ਨ ਸਿੰਘ ਵੀ ਕਾਂਗਰਸ ਵਿੱਚ ਬਤੌਰ ਪੀ ਡਬਲਿਊ ਡੀ ਮੰਤਰੀ ਰਹੇ ਹਨ ਕਾਕਾ ਰਣਦੀਪ ਸਿੰਘ ਦੀ ਮਾਤਾ ਬੀਬੀ ਸਤਿੰਦਰ ਕੌਰ ਪਹਿਲੀ ਮਹਿਲਾ ਕਾਂਗਰਸ ਪ੍ਰਧਾਨ ਪੰਜਾਬ ਰਹੇ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਖੁਸ਼ੀ ਦਾ ਮਾਹੌਲ ਢੋਲ ਵਜਾ ਕੇ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ।ਉਨ੍ਹਾਂ ਦੇ ਸਮਰਥਕ ਲੱਡੂ ਵੰਡ ਕਰ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹਨ।ਭਾਰਤ ਭੂਸ਼ਣ ਆਸ਼ੂ ਦੇ ਦੂਜੀ ਵਾਰ ਕੈਬਿਨੇਟ ਮੰਤਰੀ ਬਣਨ ‘ਤੇ ਭਾਰਤ ਭੂਸ਼ਣ ਦੇ ਘਰ ਖੁਸ਼ੀ ਦਾ ਮਾਹੌਲ਼ ਭੰਗੜਾ ਅਤੇ ਪਟਾਕੇ ਚਲਾ ਕੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਭਾਰਤ ਭੂਸ਼ਣ ਆਸ਼ੂ ਕੈਬਿਨੇਟ ਮੰਤਰੀ ਦੀ ਪਤਨੀ ਵੀ ਸੈਲੀਬ੍ਰੇਸ਼ਨ ‘ਚ ਸ਼ਾਮਿਲ ਹੋਏ।