ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਦੇ ਵੱਲੋਂ ਅੱਜ ਸ਼ੋਸ਼ਲ ਮੀਡੀਆ ਰਾਹੀ ਰੱਖੜੀ ਦੇ ਤਿਊਹਾਰ ਤੇ ਮਹਿਲਾਵਾਂ ਨੂੰ ਇੱਕ ਖਾਸ ਅਪੀਲ ਕੀਤੀ ਗਈ | ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇ ਔਰਤ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੀ ,ਕੀ ਨਹੀਂ ਪਾ ਸਕਦੀ-ਰੱਬ ਨੇ ਸਾਡੇ ਨਾਲ ਕੋਈ ਵਿੱਤਕਰਾ ਨਹੀਂ ਕੀਤਾ ਬਸ ਅਗਰ ਵਿੱਤਕਰਾ ਕੋਈ ਕਰਦਾ ਹੈ ਤਾਂ ਉਹ ਸਾਡੇ ਹੀ ਸਮਾਜ ਦੇ ਲੋਕ ਕਰਦੇ ਨੇ। ਸੋ, ਮੈਂ ਚਾਹੁੰਦੀ ਆ ਕਿ ਅੱਜ ਤੋਂ “ਔਰਤ ਔਰਤ ਨੂੰ ਸਸ਼ਕਤ ਕਰੇ, ਸਨਾਮਨ ਕਰੇ” ਮੁਹਿੰਮ ਦੀ ਸ਼ੁਰੂਆਤ ਕਰੀਏ ਕਿ ਇੱਕ ਔਰਤ ਦੂਜੀ ਔਰਤ ਨੂੰ ਪਿਆਰ ਕਰੇ, ਇੱਕ ਦੂਜੇ ਨੂੰ ਅੱਗੇ ਵਧਣ ਵਿੱਚ ਮਦਦ ਕਰਨ, ਇੱਕ ਦੂਜੇ ਨੂੰ ਹਿੰਮਤ-ਹੌਸਲਾ ਦੇਣ, ਇਸ ਤੋਂ ਵੀ ਪਹਿਲਾਂ ਔਰਤਾਂ ਆਪਣੇ ਆਪ ਨੂੰ ਪਿਆਰ ਕਰਨ। ਆਪਸੀ ਪਿਆਰ ਤੇ ਸਾਂਝ ਨਾਲ ਹੀ ਅਸੀਂ ਇਸ ਸਮਾਜ ਵਿੱਚ ਔਰਤ ਦੀ ਭੂਮਿਕਾ ਨੂੰ ਉੱਚਾ ਚੁੱਕ ਸਕਾਂਗੇ। ਇਸ ਰੱਖੜੀ ਮੌਕੇ ਔਰਤਾਂ ਇੱਕ ਦੂਜੇ ਨੂੰ ਰੱਖੜੀ ਬੰਨਣ ਤੇ ਇੱਕ ਦੂਜੇ ਦੀ ਰਾਖੀ ਕਰਨ ਤੇ ਮਦਦ ਕਰਨ ਦਾ ਪ੍ਰਣ ਚੁੱਕਣ। 22 ਅਗਸਤ ਨੂੰ ਸਾਰੀਆਂ ਮਹਿਲਾਵਾਂ ਇੱਕ ਦੂਜੇ ਨੂੰ ਰੱਖੜੀ ਬੰਨ ਕੇ ਮੈਨੂੰ ਟੈਗ ਕਰਨ ਤੇ ਆਪਸੀ ਪਿਆਰ ਤੇ ਇੱਕ ਦੂਜੇ ਦੀ ਮਦਦ ਕਰਨ ਦਾ ਸੁਨੇਹਾ ਦੇਣ। ਬਾਕੀ ਮੇਰਾ ਵੀ ਜੋ ਫਰਜ਼ ਹੈ ਤੁਹਾਡੀ ਮਦਦ ਕਰਨ ਦਾ ਉਸ ‘ਤੇ ਮੈਂ ਨਿਰੰਤਰ ਕੰਮ ਕਰਦੀ ਰਹਾਂਗੀ।