ਉੱਤਰ-ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਹਿੰਸਕ ਘਟਨਾ ਦੇ ਵਿਰੋਧ ‘ਚ ਪੰਜਾਬ ਕਾਂਗਰਸ ਅੱਜ ਵੱਡਾ ਰੋਸ ਮਾਰਚ ਕੱਢ ਰਹੀ ਹੈ।ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਇਹ ਮਾਰਚ ਲਖੀਮਪੁਰ ਵੱਲ ਕੂਚ ਕਰ ਰਿਹਾ ਹੈ।
ਦੂਜੇ ਪਾਸੇ ਇਸ ਦੌਰਾਨ ਸਿੱਧੂ ਦੇ ਕਾਫਲੇ ਨੂੰ ਹਰਿਆਣਾ-ਯੂਪੀ ਬਾਰਡਰ ‘ਤੇ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਯੂ.ਪੀ ਪੁਲਿਸ ਦੇ ਨਾਲ ਜਬਰਦਸਤ ਬਹਿਸ ਹੋ ਗਈ।ਤਿੱਖੀ ਬਹਿਸ ਤੋਂ ਨਵਜੋਤ ਸਿੱਧੂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਦੱਸਣਯੋਗ ਹੈ ਕਿ, ਯੂ.ਪੀ ਪੁਲਿਸ ਨੇ 5 ਲੋਕਾਂ ਨੂੰ ਅੱਗੇ ਜਾਣ ਦੀ ਆਗਿਆ ਦਿੱਤੀ, ਪਰ ਸਿੱਧੂ ਪੂਰੇ ਕਾਫਲੇ ਦੇ ਨਾਲ ਅੱਗੇ ਜਾਣ ‘ਤੇ ਅੜੇ ਹੋਏ ਹਨ।
ਕਾਂਗਰਸੀ ਵਰਕਰਾਂ ਨੇ ਬੈਰੀਕੇਡਸ ਤੋੜ ਕੇ ਅੱਗੇ ਵਧਣ ਦਾ ਯਤਨ ਕੀਤਾ, ਜਿਸ ਕਾਰਨ ਉਨਾਂ੍ਹ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਟਿਕੁਨੀਆ ਇਲਾਕੇ ‘ਚ ਐਤਵਾਰ ਨੂੰ ਘਟਨਾ ਵਾਪਰੀ ਸੀ, ਜਿਸ ‘ਚ 4 ਕਿਸਾਨ ਸ਼ਹੀਦ ਹੋਏ।ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੇ ਉਨਾਂ੍ਹ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ।ਇਸ ਤੋਂ ਬਾਅਦ ਮਾਹੌਲ਼ ਖਰਾਬ ਹੋਇਆ ਅਤੇ 4 ਬੀਜੇਪੀ ਵਰਕਰ ਵੀ ਮਾਰੇ ਗਏ।ਇਸ ਮਾਮਲੇ ‘ਚ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਨਾਮਜਦ ਕੀਤਾ ਗਿਆ ਹੈ।ਕਾਂਗਰਸੀ ਆਸ਼ੀਸ਼ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ।