ਕਾਂਗਰਸ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਫਿਰ ਤੋਂ ਲਖੀਮਪੁਰ ਖੀਰੀ ਦਾ ਦੌਰਾ ਕਰੇਗੀ ਅਤੇ ਇਸ ਮਹੀਨੇ ਦੀ ਸ਼ੁਰੂਆਤ ‘ਚ ਜ਼ਿਲ੍ਹੇ ‘ਚ ਮਾਰੇ ਗਏ ਪ੍ਰਦਰਸ਼ਨਕਾਰੀ ਕਿਸਾਨਾਂ ਦੀ ‘ਅੰਤਿਮ ਅਰਦਾਸ’ ‘ਚ ਸ਼ਾਮਿਲ ਹੋਵੇਗੀ।ਲਖਨਊ-ਸੀਤਾਪੁਰ-ਲਖੀਮਪੁਰ ਹਾਈਵੇ ‘ਤੇ ਭਾਰੀ ਬੈਰੀਕੇਡਿੰਗ ਅਤੇ ਪੁਲਿਸ ਚੈਕਿੰਗ ਦੀ ਵਿਵਸਥਾ ਕੀਤੀ ਗਈ ਹੈ।ਪ੍ਰਿਯੰਕਾ ਗਾਂਧੀ ਦਾ ਇਹ ਦੂਜਾ ਦੌਰਾ ਹੈ।
ਪ੍ਰਿਯੰਕਾ ਜਦੋਂ 4 ਅਕਤੂਬਰ ਨੂੰ ਲਖੀਮਪੁਰ ‘ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ, ਤਾਂ ਉਨਾਂ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸੀਤਾਪੁਰ ‘ਚ ਪੀਏਸੀ ਗੈਸਟ ਹਾਊਸ ‘ਚ 56 ਘੰਟੇ ਤੱਕ ਹਿਰਾਸਤ ‘ਚ ਰੱਖਿਆ ਗਿਆ ਸੀ।ਆਖਿਰਕਾਰ ਉਨਾਂ੍ਹ ਨੂੰ ਆਪਣੇ ਭਰਾ ਰਾਹੁਲ ਗਾਂਧੀ ਦੇ ਨਾਲ 6 ਅਕਤੂਬਰ ਨੂੰ ਲਖੀਮਪੁਰ ਜਾਣ ਦੀ ਇਜ਼ਾਜ਼ਤ ਦਿੱਤੀ ਗਈ।ਇਸ ਦੌਰਾਨ, ਪ੍ਰਿਯੰਕਾ ਤੋਂ ਇਲਾਵਾ ਰਾਲੋਦ ਪ੍ਰਮੁੱਖ ਜਯੰਤ ਚੌਧਰੀ ਵੀ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਲਖੀਮਪੁਰ ਪਹੁੰਚ ਰਹੇ ਹਨ, ਨਾਲ ਹੀ ਬਹੁਜਨ ਸਮਾਜ ਪਾਰਟੀ ਨੇ ਆਪਣੇ ਸਥਾਨਕ ਨੇਤਾਵਾਂ ਨੂੰ ਸ਼ਾਮਿਲ ਹੋਣ ਲਈ ਕਿਹਾ ਹੈ।