ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਪ੍ਰੈਸ ਕਾਨਫ੍ਰੰਸ ਕੀਤੀ ਅਤੇ ਯੂਪੀ ਅਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ।ਰਾਹੁਲ ਦੇ ਹਮਲੇ ‘ਤੇ ਹੁਣ ਬੀਜੇਪੀ ਨੇ ਪਲਟਵਾਰ ਕੀਤਾ ਹੈ।ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਵਹਿਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਜੀ ਨੇ ਜੋ ਭਰਮ ਫੈਲਾਉਣ ਦਾ ਕੰਮ ਕੀਤਾ ਉਸਨੂੰ ਖਤਮ ਕਰਨ ਦਾ ਕੰਮ ਸਾਡਾ ਹੈ।ਪਾਤਰਾ ਨੇ ਕਿਹਾ ਕਿ ਜਦੋਂ ਜਾਂਚ ਚੱਲ ਰਹੀ ਹੈ ਉਹ ਤਾਂ ਸਾਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇ ਜਿਸ ਨਾਲ ਜਾਂਚ ‘ਤੇ ਅਸਰ ਹੋਵੇ।ਉਨਾਂ੍ਹ ਨੇ ਕਿਹਾ ਕਿ ਲੋਕਾਂ ਨੂੰ ਭੜਕਾਉਣ ਦਾ ਕੰਮ ਨਾ ਕੀਤਾ ਜਾਵੇ।ਸੰਬਿਤ ਪਾਤਰਾ ਨੇ ਕਿਹਾ, ”ਲਖੀਮਪੁਰ ‘ਚ ਜੋ ਵੀ ਹੋਇਆ ਉਹ ਦੁਖਦ ਹੈ।
ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿਚਾਲੇ ‘ਚ ਸਮਝੌਤਾ ਹੋਇਆ ਹੈ।ਇਹ ਮੰਨਿਆ ਗਿਆ ਕਿ ਜਾਂਚ ਹੋਵੇਗੀ, ਹਿੰਸਾ ਨੂੰ ਵਧਾਵਾ ਨਹੀਂ ਦਿੱਤਾ ਜਾਵੇਗਾ।ਰਾਹੁਲ ਗਾਂਧੀ ਦਾ ਗੈਰ ਜ਼ਿੰਮੇਦਾਰਾਨਾ ਰਵੱਈਆ ਹੈ।ਹਿੰਸਾ ਨੂੰ ਭੜਕਾਉਣਾ ਦਾ ਕੰਮ ਕਾਂਗਰਸ ਕਰ ਰਹੀ ਹੈ।ਸੰਬਿਤਾ ਪਾਤਰਾ ਦਾ ਕਹਿਣਾ ਹੈ, ਰਾਹੁਲ ਗਾਂਧੀ ਨੇ ਪੋਸਟਮਾਰਟਮ ‘ਤੇ ਸਵਾਲ ਉਠਾਇਆ ਕੀ ਉਹ ਐਕਸਪਰਟ ਹਨ ਜਦੋਂ ਕਿਸੇ ਨੇ ਸਵਾਲ ਨਹੀਂ ਚੁੱਕੇ ਤਾਂ ਰਾਹੁਲ ਗਾਂਧੀ ਕੌਣ ਹਨ ਸਵਾਲ ਉਠਾਉਣ ਵਾਲੇ।ਗਾਂਧੀ ਪਰਿਵਾਰ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।