ਦਿਨੋਂ-ਦਿਨ ਵੱਧਦੀ ਮਹਿੰਗਾਈ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ।ਆਮ ਲੋਕਾਂ ‘ਤੇ ਰਸੋਈ ਦਾ ਬੋਝ ਚੁੱਕਣਾ ਮੁਸ਼ਕਿਲ ਹੋਇਆ ਪਿਆ ਹੈ।ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ ਆਮ ਆਦਮੀ ਹਰੀ ਸਬਜੀ ਖਰੀਦ ਖੁਣੋਂ ਅੰਤਾਦਾਰ ਹੈ।ਇਸੇ ਨੂੰ ਲੈ ਕੇ ਅੱਜ ਜਨਤਾ ਵਲੋਂ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਲੋਕਾਂ ਦਾ ਹੁਣ ਰੋਟੀ ਖਾਣਾ ਦੁੱਬਰ ਹੋ ਗਿਆ ਹੈ।ਸਬਜ਼ੀ ਦੇ ਭਾਅ ਆਸਮਾਨ ਛੂਹ ਰਹੇ ਹਨ।ਨਿੰਬੂ ਪ੍ਰਤੀ ਕਿਲੋ 300 ਰੁਪਏ ਵਿਕ ਰਿਹਾ ਹੈ।ਇੱਕ ਨਿੰਬੂ ਦੀ ਕੀਮਤ 25 ਰੁਪਏ ਹੈ।
ਇਨ੍ਹਾਂ ਸਾਰਿਆਂ ਤੋਂ ਦੁਖੀ ਹੋ ਕੇ ਅੱਜ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਰੇ ਲੋਕਾਂ ਨੂੰ ਹੁਣ ਇਕਜੁੱਟ ਹੋਣਾ ਪਵੇਗਾ ਤਾਂ ਜਾ ਕੇ ਸਰਕਾਰ ‘ਤੇ ਦਬਾਅ ਪਵੇਗਾ ਅਤੇ ਮਹਿੰਗਾਈ ਘੱਟ ਕੀਤੀ ਜਾਵੇਗੀ ਜੇਕਰ ਆਉਣ ਵਾਲੇ ਦਿਨਾਂ ‘ਚ ਮਹਿੰਗਾਈ ਘੱਟ ਨਹੀਂ ਕੀਤੀ ਗਈ ਸਬਜ਼ੀ ਦੇ ਭਾਅ ਘੱਟ ਨਹੀਂ ਕੀਤੇ ਗਏ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।