ਗੈਂਗਸਟਰ ਲਾਰੇਂਸ ਤੋਂ ਬਾਅਦ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸੁਰੱਖਿਆ ਲਈ ਹਾਈਕੋਰਟ ਪਹੁੰਚ ਗਿਆ ਹੈ।ਜੱਗੂ ਨੂੰ ਜਾਨ ਦੇ ਖਤਰੇ ਦਾ ਡਰ ਹੈ।ਜੱਗੂ ਭਗਵਾਨਪੁਰੀਆ ਦੀ ਮਾਂ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।
ਜਿਸ ‘ਚ ਕਿਹਾ ਕਿ ਜੇਕਰ ਜੱਗੂ ਨੂੰ ਜੇਲ੍ਹ ਤੋਂ ਬਾਹਰ ਲਿਆਇਆ ਜਾਂਦਾ ਹੈ ਤਾਂ ਬੁਲੇਟਪਰੂਫ ਜੈਕੇਟ ਅਤੇ ਗੱਡੀ ਦਿੱਤੀ ਜਾਵੇ।ਉਸਦੀ ਮਾਂ ਨੇ ਜੇਲ ‘ਚ ਵੀ ਭਗਵਾਨਪੁਰੀਆ ਨੂੰ ਟਾਰਚਰ ਕਰਨ ਦਾ ਦੋਸ਼ ਲਗਾਇਆ ਹੈ।ਇਨਾਂ ‘ਚ ਜੱਗੂ ਭਗਵਾਨਪੁਰੀਆ ਦਾ ਨਾਮ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਸਾਹਮਣੇ ਆ ਰਿਹਾ ਹੈ।ਪੰਜਾਬ ਪੁਲਿਸ ਜਲਦ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ।
ਗੈਂਗਸਟਰ ਲਾਰੇਂਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।ਜਿਸ ‘ਚ ਕਿਹਾ ਕਿ ਪੰਜਾਬ ਪੁਲਿਸ ਉਸਦਾ ਐਨਕਾਉਂਟਰ ਕਰ ਸਕਦੀ ਹੈ।ਇਸ ਲਈ ਉਸ ਨੂੰ ਪੰਜਾਬ ਲਿਆਉਣ ਦਾ ਪ੍ਰੋਡਕਸ਼ਨ ਵਾਰੰਟ ਨਾ ਦਿੱਤਾ ਜਾਵੇ।ਇਸਦੇ ਜਵਾਬ ‘ਚ ਪੰਜਾਬ ਸਰਕਾਰ ਨੇ ਕਿਹਾ ਕਿ ਨਾ ਉਸਦਾ ਨਾਮ ਐੱਫਆਈਆਰ ‘ਚ ਹੈ ਅਤੇ ਨਾ ਹੀ ਉਸਦਾ ਪ੍ਰੋਡਕਸ਼ਨ ਵਾਰੰਟ ਮੰਗਿਆ ਗਿਆ ਹੈ।