ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੰਜਾਬ ਪੁਲਿਸ ਲਾਰੈਂਸ ਪੁੱਛਗਿੱਛ ਕਰ ਰਹੀ ਹੈ।ਜਿਸ ‘ਚ ਲਾਰੈਂਸ ਨੇ ਕਬੂਲਿਆ ਹੈ ਕਿ ਉਸਦੀ ਕੈਨੇਡਾ ਗੋਲਡੀ ਬਰਾੜ ਨਾਲ ਗੱਲਬਾਤ ਹੁੰਦੀ ਸੀ।ਪੁਲਿਸ ਸੂਤਰਾਂ ਮੁਤਾਬਕ ਲਾਰੈਂਸ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੇ ਮੂਸੇਵਾਲਾ ਦਾ ਕਤਲ ਨਹੀਂ ਕਰਵਾਇਆ।ਉਸਦਾ ਕਹਿਣਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਪੂਰਾ ਗਰੁੱਪ ਮੂਸੇਵਾਲਾ ਦੇ ਐਂਟੀ ਹੋ ਗਿਆ ਸੀ।ਉਸਨੇ ਮੰਨਿਆ ਕਿ ਕੈਨੇਡਾ ‘ਚ ਰਹਿ ਕੇ ਗੈਂਗ ਆਪਰੇਟ ਕਰ ਰਹੇ ਗੋਲਡੀ ਬਰਾੜ ਨਾਲ ਉਸਦੀ ਗੱਲਬਾਤ ਹੁੰਦੀ ਸੀ।ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੋਰਾ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਏਜੀਟੀਐੱਫ ਖਰੜ ਲਿਆਈ ਹੈ।
ਲਾਰੇਂਸ ਅਤੇ ਗੋਲਡੀ ਬਰਾੜ ਦੇ ਜੀਜਾ ਨੂੰ ਆਹਮਣੇ ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ।ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ‘ਚ ਲਿਆਏ ਜਾਣ ਤੋਂ ਬਾਅਦ ਸੂਬੇ ‘ਚ ਉਸਦੇ ਨੈੱਟਵਰਕ ਅਤੇ ਫੋਕਸ ਏਰੀਆ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।ਉਸਨੇ ਮੰਨਿਆ ਕਿ ਕਦੇ ਵੀ ਇੱਕ ਵਿਅਕਤੀ ਉਨਾਂ੍ਹ ਦੇ ਗਰੁੱਪ ਦਾ ਟਾਰਗੇਟ ਨਹੀਂ ਰਿਹਾ।ਉਸਨੇ ਮੰਨਿਆ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਹਸਤੀਆਂ ਤੋਂ ਫਿਰੌਤੀ ਵਸੂਲਣਾ ਹੀ ਵੱਡਾ ਟਾਰਗੇਟ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਮਿਊਜ਼ਿਕ ਇੰਡਸਟਰੀ ਦੇ ਨਾਮੀ ਕਲਾਕਾਰਾਂ ਨੂੰ ਹੋਣ ਵਾਲੀ ਆਮਦਨ, ਫੇਸਬੁੱਕ ‘ਤੇ ਉਨ੍ਹਾਂ ਦੇ ਫਾਲੋਅਰਸ ਅਤੇ ਕ੍ਰੇਜ਼ ਨੂੰ ਦੇਖਦੇ ਹੋਏ ਉਨਾਂ੍ਹ ਤੋਂ ਫਿਰੌਤੀ ਮੰਗੀ ਜਾਂਦੀ ਸੀ।
ਇਸ ‘ਚ ਕਿਸੇ ਪ੍ਰਕਾਰ ਦੀ ਰੰਜਿਸ਼ ਨਹੀਂ ਸੀ।ਕਦੋਂ ਇਹ ਫਿਰੌਤੀ ਦਾ ਧੰਦਾ ਗੈਂਗਵਾਰ ‘ਚ ਬਦਲ ਗਿਆ ਇਸਦਾ ਅੰਦਾਜ਼ਾ ਖੁਦ ਉਸ ਨੂੰ ਨਹੀਂ ਹੋਇਆ।ਉਸਨੇ ਮੰਨਿਆ ਕਿ ਮੌਜੂਦਾ ਸਮੇਂ ‘ਚ ਕਈ ਦਿੱਗਜ਼ ਕਲਾਕਾਰਾਂ ਤੋਂ ਉਸਦੇ ਗੈਂਗ ਦੇ ਮੈਂਬਰਾਂ ਨੇ ਫਿਰੌਤੀ ਵਸੂਲੀ ਹੈ।ਪੂਰੇ ਦੇਸ਼ ‘ਚ ਫੈਲੇ ਉਸਦੇ ਨੈੱਟਵਰਕ ਬਾਰੇ ‘ਚ ਵਾਰ ਵਾਰ ਪੁੱਛੇ ਜਾਣ ਦੇ ਬਾਵਜੂਦ ਲਾਰੈਂਸ ਨੇ ਆਪਣੀ ਜੁਬਾਨ ਨਹੀਂ ਖੋਲੀ।
ਹਾਲਾਂਕਿ ਪੁਲਸ ਨੂੰ ਉਮੀਦ ਹੈ ਕਿ ਉਸਦੇ ਹੀ ਗੈਂਗ ਦੇ ਗ੍ਰਿਫਤਾਰ ਸਾਥੀਆਂ ਦੇ ਆਹਮਣੇ ਸਾਹਮਣੇ ਦੀ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋ ਸਕਦੇ ਹਨ।ਲਾਰੈਂਸ ਬਿਸ਼ਨੋਈ ਨੇ ਗਗਨਦੀਪ, ਗੁਰਪ੍ਰੀਤ, ਕੇਕੜਾ, ਮਹਾਕਾਲ ਅਤੇ ਕੇਸ਼ਵ ਨਾਲ ਮੁਲਾਕਾਤ ਜਾਂ ਫੋਨ ‘ਤੇ ਗੱਲਬਾਤ ਤੋਂ ਇਨਕਾਰ ਕੀਤਾ ਹੈ।ਮਾਨਸਾ ਕੋਰਟ ਤੋਂ 7 ਦਿਨ ਦਾ ਰਿਮਾਂਡ ਲੈ ਕੇ ਜਾਂਦੇ ਸਮੇਂ ਸਿਟੀ ਪੁਲਿਸ ਸਟੇਸ਼ਨ ਦੇ ਨਜ਼ਦੀਕ ਬੁਲੇਟ ਪਰੂਫ ਗੱਡੀ ਖਰਾਬ ਹੋ ਗਈ ਦੂਜੀ ਗੱਡੀ ‘ਚ ਸ਼ਿਫਟ ਕਰਦੇ ਸਮੇਂ ਲਾਰੇਂਸ ਦੇ ਚਿਹਰੇ ‘ਤੇ ਦਹਿਸ਼ਤ ਦਿਸੀ।
ਇਹ ਵੀ ਪੜ੍ਹੋ: ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੀ ਰਾਹਤ:ਪੰਜਾਬ-ਚੰਡੀਗੜ੍ਹ ‘ਚ ਬਾਰਿਸ਼, 19 ਜੂਨ ਤੱਕ ਮੀਂਹ ਪੈਣ ਦੇ ਆਸਾਰ