ਵੀਰਵਾਰ, ਜਨਵਰੀ 8, 2026 02:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਖੁਲਾਸੇ !

by propunjabtv
ਮਈ 27, 2021
in ਦੇਸ਼
0
A Sikh man hangs on to pole holding a Sikh flag along with a farm union flag at the historic Red Fort monument in New Delhi, India, Tuesday, Jan. 26, 2021. Tens of thousands of protesting farmers drove long lines of tractors into India's capital on Tuesday, breaking through police barricades, defying tear gas and storming the historic Red Fort as the nation celebrated Republic Day. (AP Photo/Dinesh Joshi)

A Sikh man hangs on to pole holding a Sikh flag along with a farm union flag at the historic Red Fort monument in New Delhi, India, Tuesday, Jan. 26, 2021. Tens of thousands of protesting farmers drove long lines of tractors into India's capital on Tuesday, breaking through police barricades, defying tear gas and storming the historic Red Fort as the nation celebrated Republic Day. (AP Photo/Dinesh Joshi)

ਦਿੱਲੀ ‘ਚ 6 ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਤੇ ਹੋਈ ਹਿੰਸਾ ਦਾ ਮੁੱਦਾ ਹਲੇ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |  ਦਿੱਲੀ ਦੇ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਨੂੰ ਲੈ ਕਿ ਦਿੱਲੀ ਪੁਲਿਸ ਨੇ ਜੋ ਚਾਰਜਸ਼ੀਟ ਫਾਇਲ ਕੀਤੀ ਹੈ, ਉਸ ਵਿੱਚ ਪੁਲਿਸ ਨੇ ਕਿਸਾਨ ਅੰਦੋਲਨ ‘ਤੇ ਹੀ ਸਿੱਧਾ ਨਿਸ਼ਾਨਾ ਲਗਾਇਆ ਹੈ। ਇਸ ਚਾਰਜਸ਼ੀਟ ਅਨੁਸਾਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 26 ਜਨਵਰੀ ਦੇ ਦਿਨ ਲਾਲ ਕਿਲ੍ਹੇ ‘ਤੇ ਕਬਜਾ ਕਰਕੇ ਕਿਸਾਨ ਉਸਨੂੰ ਨਵੀਂ ਪ੍ਰਦਰਸ਼ਨ ਵਾਲੀ ਥਾਂ ਬਣਾਉਣਾ ਚਾਹੁਦੇ ਸਨ।ਦਿੱਲੀ ਪੁਲਿਸ ਦੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਕੁੱਝ ਵੀ 26 ਤਰੀਕ ਨੂੰ ਲਾਲ ਕਿਲ੍ਹੇ ਉੱਤੇ ਵਾਪਰਿਆ ਉਸ ਦੀ ਪਹਿਲਾਂ ਹੀ ਯੋਜਨਾ ਘੜ ਲਈ ਗਈ ਸੀ। ਪੁਲਿਸ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕਿਸਾਨ ਲਾਲ ਕਿਲ੍ਹੇ ਵਿੱਚ ਵੱਡੀ ਸੰਖਿਆਂ ਵਿੱਚ ਦਾਖਿਲ ਹੋਏ ਤੇ ਕਈ ਘੰਟੇ ਇੱਥੇ ਰਹੇ। 26 ਤਰੀਕ ਵੀ ਇਸ ਲਈ ਚੁਣੀ ਗਈ ਤਾਂ ਜੋ ਕਿਸਾਨ ਆਲਮੀ ਪੱਧਰ ਉੱਤੇ ਮੋਦੀ ਸਰਕਾਰ ਨੂੰ ਬਦਨਾਮ ਕਰ ਸਕਣ। ਪੁਲਿਸ ਦੇ ਅਨੁਸਾਰ ਇਹ ਯੋਜਨਾਂ ਨਵੰਬਰ ਦਸੰਬਰ ਵਿਚ ਹੀ ਬਣ ਗਈ ਸੀ। ਇਸੇ ਲਈ ਹਰਿਆਣਾ ਤੇ ਪੰਜਾਬ ਤੋਂ ਵੱਡੀ ਸੰਖਿਆਂ ਵਿੱਚ ਟਰੈਕਟਰ ਲਿਆਂਦੇ ਗਏ ਸਨ। ਦਿੱਲੀ ਪੁਲਿਸ ਨੇ ਇਸ ਨਾਲ ਜੁੜਿਆ ਡਾਟਾ ਵੀ ਚਾਰਜਸ਼ੀਟ ਨਾਲ ਨੱਥੀ ਕੀਤਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਕਰੀਬ 3000 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਿਲ ਕੀਤੀ ਹੈ। ਇਸ ਮਾਮਲੇ ਵਿਚ ਹਿੰਸਾ ਫੈਲਾਉਣ ਦੇ ਦੋਸ਼ਾਂ ਹੇਠ ਅਦਾਕਾਰ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਮੋਨੀ ਅਤੇ ਖੇਮਪ੍ਰੀਤ ਸਣੇ 16 ਲੋਕਾਂ ਖਿਲਾਫ ਤੀਸ ਹਜ਼ਾਰੀ ਕੋਰਟ ਵਿੱਚ ਦੋਸ਼ ਪੱਤਰ ਵੀ ਦਾਖਿਲ ਕੀਤਾ ਗਿਆ ਸੀ। ਪੁਲਿਸ ਨੇ ਸਾਰਿਆਂ ਉੱਤੇ ਦੇਸ਼ਧ੍ਰੋਹ, ਦੰਗਾ ਕਰਨ, ਹੱਤਿਆ ਦੀ ਕੋਸ਼ਿਸ਼ ਅਤੇ ਡਕੈਤੀ ਵਰਗੀਆਂ ਧਾਰਾਵਾਂ ਲਗਾਈਆਂ ਹਨ।ਦੱਸ ਦਈਏ ਕਿ ਇਸ ਮਾਮਲੇ ਵਿਚ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਲਾਲ ਕਿਲੇ ਦੀ ਹਿੰਸਾ ਦਾ ਮੁੱਖ ਦੋਸ਼ੀ ਤੇ ਯੋਜਨਾ ਘਾੜਾ ਦੱਸਿਆ ਜਾ ਰਿਹਾ ਹੈ। ਇਸ ਵਿਚ ਕਈ ਕਿਸਾਨ ਲੀਡਰਾਂ ਦੇ ਨਾਂ ਵੀ ਸ਼ਾਮਿਲ ਹਨ। ਪੁਲਿਸ ਨੇ ਅਦਾਲਤ ਸਾਹਮਣੇ ਇਹ ਤਰਕ ਵੀ ਦਿੱਤਾ ਹੈ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਤੇ ਜੇਕਰ ਕੋਈ ਹੋਰ ਜਾਣਕਾਰੀ ਹੱਥ ਲੱਗਦੀ ਹੈ ਤਾਂ ਦਾਖਿਲ ਕੀਤੇ ਗਏ ਦੋਸ਼ ਪੱਤਰ ਵਿੱਚ ਉਹ ਵੀ ਜੋੜੀ ਜਾਵੇਗੀ। ਇਸ ਮਾਮਲੇ ਵਿਚ ਲੱਖਾ ਸਿਧਾਣਾ ਸਣੇ ਹੋਰ ਦੋਸ਼ੀ ਹਾਲੇ ਫਰਾਰ ਹਨ। ਅਦਾਲਤ ਇਸ ਦੋਸ਼ ਪੱਤਰ ਉੱਤੇ 28 ਮਈ ਨੂੰ ਵਿਚਾਰ ਕਰੇਗੀ।ਪੁਲਿਸ ਨੇ ਇਸ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਜਿਹੜੇ ਲੋਕ ਲਾਲ ਕਿਲ੍ਹੇ ਉੱਤੇ ਆਏ ਸੀ ਉਨ੍ਹਾਂ ਕੋਲ ਤਲਵਾਰ, ਹਾਕੀ, ਡੰਡੇ ਪਹਿਲਾਂ ਤੋਂ ਹੀ ਮੌਜੂਦ ਸਨ ਤੇ ਇਸ ਨੂੰ ਅਚਾਨਕ ਵਾਪਰੀ ਹਿੰਸਾ ਨਹੀਂ ਕਿਹਾ ਜਾ ਸਕਦਾ। ਪੁਲਿਸ ਨੇ ਕਿਹਾ ਕਿ ਟਰੈਕਟਰ ਟ੍ਰਾਲੀ ਰੈਲੀ ਦੀ ਓਟ ਲੈ ਕੇ ਇਹ ਹਿੰਸਾ ਕੀਤੀ ਗਈ ਹੈ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਤਮਈ ਤਰੀਕੇ ਨਾਲ ਇਹ ਰੈਲੀ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਸੀ, ਪਰ ਟਰੈਕਟਰਾਂ ਨਾਲ ਮੋਟਰਸਾਇਕਲ  ‘ਤੇ ਸਵਾਰ ਹੋ ਕੇ ਕਰੀਬ 300 ਲੋਕ ਹਿੰਸਾ ਕਰਨ ਪਹੁੰਚੇ। ਇਕ ਸਮਾਂ ਅਜਿਹਾ ਇਹ ਵੀ ਆਇਆ ਕਿ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ‘ਤੇ ਕਬਜਾ ਕਰ ਲਿਆ ਸੀ। ਪੁਲਿਸ ਨੇ ਕਿਹਾ ਕਿ ਸਾਜਿਸ਼ ਇੰਨੀ ਵੱਡੀ ਸੀ ਕਿ ਕੋਈ ਅੰਦਾਜਾ ਨਹੀਂ ਲਗਾ ਸਕਿਆ ਕਿ ਰੈਲੀ ਦੀ ਓਟ ਵਿਚ ਦੰਗਾ ਹੋ ਜਾਵੇਗਾ।

Tags: chargesheetDELHI POLICEFARMERPROTEST
Share211Tweet132Share53

Related Posts

ਭਾਰਤ ਦੀ ਤਕਨਾਲੋਜੀ ਅਤੇ ਵਿਗਿਆਨਕ ਯਾਤਰਾ ‘ਚ 2025 ਰਿਹਾ ਪਰਿਭਾਸ਼ਿਤ ਸਾਲ

ਜਨਵਰੀ 2, 2026

Pain Killer ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ : 100 mg ਤੋਂ ਵੱਧ ਵਾਲੀਆਂ ਗੋਲੀਆਂ ‘ਤੇ ਲਾਇਆ ਬੈਨ

ਜਨਵਰੀ 1, 2026

LPG ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ, ਜਾਣੋ ਸਾਲ ਦੇ ਪਹਿਲੇ ਦਿਨ ਕਿਹੜੇ ਹੋਏ ਬਦਲਾਅ

ਜਨਵਰੀ 1, 2026

ਅੱਜ ਨਹੀਂ ਮਿਲੇਗਾ Online ਖਾਣਾ ! Swiggy, Zomato, Amazon ਤੋਂ Flipkart ਤੱਕ ਡਿਲੀਵਰੀ ਵਰਕਰਸ ਹੜਤਾਲ ‘ਤੇ

ਦਸੰਬਰ 31, 2025

ਵਿਕਸ਼ਿਤ ਭਾਰਤ G-RAM G ਐਕਟ ਰਾਜਾਂ ਤੇ ਉਹਨਾਂ ਨੂੰ ਪਹੁੰਚਾਏਗਾ ₹17,000 ਕਰੋੜ ਦਾ ਲਾਭ

ਦਸੰਬਰ 29, 2025

Weather Update: ਅਗਲੇ ਦੋ ਦਿਨ ਉਤਰੀ ਭਾਰਤ ‘ਚ ਪਏਗੀ ਸੰਘਣੀ ਧੁੰਦ, IMD ਨੇ ਜਾਰੀ ਕੀਤੀ ਚਿਤਾਵਨੀ

ਦਸੰਬਰ 29, 2025
Load More

Recent News

‘ਯੁੱਧ ਨਸ਼ਿਆਂ ਵਿਰੁੱਧ’: 312ਵੇਂ ਦਿਨ ਪੰਜਾਬ ਪੁਲਿਸ ਨੇ 107 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਜਨਵਰੀ 8, 2026

ਪਿਛਲੇ ਕੁਝ ਮਹੀਨਿਆਂ ਦੌਰਾਨ 1000 ਤੋਂ ਵੱਧ ਕਾਮਿਆਂ ਨੂੰ ਕੀਤਾ ਰੈਗੂਲਰ : ਕਟਾਰੂਚੱਕ

ਜਨਵਰੀ 8, 2026

328 ਪਾਵਨ ਸਰੂਪਾਂ ਦਾ ਮਾਮਲਾ: ਐਸਜੀਪੀਸੀ ‘ਤੇ ਕਾਬਜ਼ ਧਿਰ ਦੀ ਚੁੱਪ ‘ਗੁਨਾਹ’ ਦੀ ਗਵਾਹੀ: ਕੁਲਤਾਰ ਸਿੰਘ ਸੰਧਵਾਂ

ਜਨਵਰੀ 8, 2026

ਦੂਜੇ ਪੜਾਅ ‘ਚ ਪਹੁੰਚਿਆ ਯੁੱਧ ਨਸ਼ਾ ਵਿਰੁੱਧ

ਜਨਵਰੀ 8, 2026

ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ – ਡਾ ਬਲਜੀਤ ਕੌਰ

ਜਨਵਰੀ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.