ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਖਿਆ ਕਿ ਉਸ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਬਣਾਉਣ ਵਿੱਚ 14 ਸਾਲ ਲੱਗ ਗਏ। ਜ਼ਿਕਰਯੋਗ ਹੈ ਕਿ ‘ਲਾਲ ਸਿੰਘ ਚੱਢਾ’ ਟੌਮ ਹੈਂਕਸ ਦੀ ਬਿਹਤਰੀਨ ਫ਼ਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰਨ ਹੈ। ਆਮਿਰ ਨੇ ਆਖਿਆ, ‘‘ਬਹੁਤ ਸਮਾਂ ਲੱਗ ਗਿਆ।
ਕੁੱਲ 14 ਸਾਲ ਲੱਗੇ ਪਰ 8-9 ਸਾਲ ਤਾਂ ਫ਼ਿਲਮ ਬਣਾਉਣ ਦੇ ਅਧਿਕਾਰ ਖ਼ਰੀਦਣ ਵਿੱਚ ਲੱਗ ਗਏ।
ਇਸ ਲਈ ਮੈਂ ਕਾਫ਼ੀ ਖੁਸ਼ ਹਾਂ ਪਰ ਨਾਲ ਹੀ ਥੋੜ੍ਹਾ ਬੇਚੈਨ ਵੀ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਚੰਗੀ ਫ਼ਿਲਮ ਬਣਾਈ ਹੈ, ਇਸ ਨਾਲ ਘਬਰਾਹਟ ਥੋੜ੍ਹੀ ਵੱਧ ਗਈ ਹੈ ਕਿ ਪਤਾ ਨਹੀਂ ਲੋਕ ਪਸੰਦ ਕਰਨਗੇ ਜਾਂ ਨਹੀਂ।’’ ਦੱਸਣਯੋਗ ਹੈ ਕਿ ਆਮਿਰ ਨੇ ਇਸ ਫ਼ਿਲਮ ਦੀ ਸ਼ੂਟਿੰਗ ਅਣਗਿਣਤ ਥਾਵਾਂ ਉੱਤੇ ਕੀਤੀ ਹੈ।
ਫ਼ਿਲਮ ਦੀ ਕਹਾਣੀ ਵਿੱਚ ਭਾਰਤ ਨੂੰ ਬਹੁਤ ਹੀ ਖ਼ੂਬਸੂਤਰ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਫ਼ਿਲਮ ਲਾਲ ਦੇ ਕਿਰਦਾਰ ਦੀ ਕਹਾਣੀ ਨੂੰ ਉਸ ਦੀ ਉਮਰ ਦੇ 18ਵੇਂ ਵਰ੍ਹੇ ਤੋਂ ਲੈ ਕੇ 50 ਸਾਲ ਤੱਕ ਦਿਖਾਏਗੀ
ਕੁਝ ਦਿਨ ਪਹਿਲੇ ਅਭਿਨੇਤਾ ਨੇ ਆਪਣੀ ਫਿਲਮ ਬਾਰੇ ਗੱਲ ਕਰਨ ਲਈ ਮੀਡੀਆ ਦੇ ਇੱਕ ਸਮੂਹ ਨਾਲ ਮੁਲਾਕਾਤ ਕੀਤੀ। ਟਵਿੱਟਰ ‘ਤੇ ‘ਬਾਈਕਾਟ ਬਾਲੀਵੁੱਡ’ ਅਤੇ ‘ਬਾਈਕਾਟ ਲਾਲ ਸਿੰਘ ਚੱਢਾ’ ਵਰਗੇ ਹੈਸ਼ਟੈਗਾਂ ਬਾਰੇ ਪੁੱਛੇ ਜਾਣ ‘ਤੇ ਅਭਿਨੇਤਾ ਨੇ ਕਿਹਾ ਕਿ ਉਹ ਇਸ ਤੋਂ ਦੁਖੀ ਹਨ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਟ੍ਰੋਲ ਇਹ ਸੁਣਾਉਂਦੇ ਹਨ ਕਿ ਉਹ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦਾ ਪਰ ਇਹ ਬਿਲਕੁਲ ‘ਝੂਠ’ ਹੈ।
ਇਹ ਵੀ ਪੜ੍ਹੋ :ਚੰਡੀਗੜ੍ਹ ਸਿਰਫ਼ ਪੰਜਾਬ ਦਾ ਹੈ – ਅਸ਼ਵਨੀ ਸ਼ਰਮਾ..