ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਪ੍ਰੈੱਸ ਕਾਨਫ੍ਰੰਸ ਕਰ ਕੇ ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਬਲਾਸਟ ਬਹੁਤ ਸ਼ਕਤੀਸ਼ਾਲੀ ਸੀ।ਮੌਕੇ ਤੋਂ ਸਾਨੂੰ ਕਾਫੀ ਲੀਡ ਮਿਲੇ ਹਨ।ਮ੍ਰਿਤਕ ਦੇ ਹੱਥ ‘ਤੇ ਸਾਨੂੰ ਟੈਟੂ ਮਿਲਿਆ।
ਮੌਕੇ ਦਾ ਜਾਇਜ਼ਾ ਲੈ ਕੇ ਸਾਨੂੰ ਲੱਗਿਆ ਕਿ ਮ੍ਰਿਤਕ ਵਿਸਫੋਟਕ ਲਿਆ ਰਿਹਾ ਸੀ।ਜਾਂਚ ‘ਚ ਪੁਖਤਾ ਹੋ ਗਿਆ ਕਿ ਇਹ ਸਹੀ ਹੈ।ਮੁੱਖ ਦੋਸ਼ੀ ਮ੍ਰਿਤਕ ਪੰਜਾਬ ਪੰਜਾਬ ਪੁਲਿਸ ਦਾ ਸਾਬਕਾ ਹੈਡ ਕਾਂਸਟੇਬਲ ਸੀ ਅਤੇ ਐਸਟੀਐਫ ਨੇ 2019 ‘ਚ ਨਾਰਕੋਟਿਕ ਡਰੱਹ ਮਾਮਲੇ ਲਈ ਉਸ ਨੂੰ ਗ੍ਰਿਫਤਾਰ ਕੀਤਾ ਸੀ।