ਦੀਪ ਸਿੱਧੂ ਦੀ ਮ੍ਰਿਤਕ ਦੇਹ ਲੁਧਿਆਣਾ ਦੇ ਪਿੰਡ ਥਰੀਕੇ ਪਹੁੰਚ ਗਈ ਹੈ ਤੇ ਥੋੜ੍ਹੀ ਦੇਰ ਵਿਚ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ। ਮਹਿਜ਼ 37 ਸਾਲ ਦੀ ਉਮਰ ਵਿਚ ਦੀਪ ਸਿੱਧੂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਪਿੰਡ ਥਰੀਕੇ ਪੁੱਜੇ ਹੋਏ ਹਨ। ਪਿੰਡ ਥਰੀਕੇ ਦੀਪ ਸਿੱਧੂ ਦੇ ਭਰਾ ਰਹਿੰਦੇ ਹਨ।
ਦੀਪ ਮੁੰਬਈ ਵਿਚ ਵੀ ਰਹਿੰਦੇ ਸਨ। ਸਿੱਧੂ ਦੇ ਬਹੁਤ ਸਾਰੇ ਚਾਹੁਣ ਵਾਲੇ ਹਨ। ਉਨ੍ਹਾਂ ਦੀ ਯਾਦ ਵਿਚ ਹਰ ਅੱਖ ਵਿਚ ਹੰਝੂ ਹੈ, ਹਰ ਦਿਲ ਰੋ ਰਿਹਾ ਹੈ।
ਦੱਸ ਦੇਈਏ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਪਹੁੰਚਾ ਦਿੱਤਾ ਗਿਆ ਹੈ ਤੇ ਰਸਤੇ ਵਿਚ ਕਈ ਥਾਈਂ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਫੁੱਲ ਵੀ ਵਰਸਾਏ ਗਏ ਸਨ। ਕਿਸਾਨੀ ਅੰਦੋਲਨ ਦੌਰਾਨ ਦੀਪ ਸਿੱਧੂ ਨੇ ਮੁੱਖ ਭੂਮਿਕਾ ਨਿਭਾਈ ਸੀ। ਸਿੱਧੂ ਹਮੇਸ਼ਾ ਕੌਮ ਦੀ ਪੰਜਾਬੀਆਂ ਦੀ ਗੱਲ ਕਰਦੇ ਸਨ ਬੇਬਾਕੀ ਨਾਲ ਬੋਲਦੇ ਸਨ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਕੇਸਰੀ ਝੰਡੇ ਵੀ ਫੜੇ ਹੋਏ ਹਨ।