ਲੋਕ ਸਭਾ ‘ਚ ਸਰਦ ਰੁੱਤ ਸੈਸ਼ਨ ਦੇ ਪਹਿਲੇ ਹੀ ਦਿਨ ਸੋਮਵਾਰ ਨੂੰ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਕਰ ਦਿੱਤਾ ਗਿਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬਿੱਲ ਨੂੰ ਸੰਸਦ ਦੀ ਮੇਜ਼ ‘ਤੇ ਰੱਖਿਆ।
ਹਾਲਾਂਕਿ ਵਿਰੋਧੀ ਧਿਰ ਦੇ ਲਗਾਤਾਰ ਰੌਲੇ-ਰੱਪੇ ਕਾਰਨ ਲੋਕ ਸਭਾ ਪਹਿਲਾਂ 12 ਵਜੇ ਅਤੇ ਫਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇੱਥੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕ ਸਭਾ ਵਿੱਚ ਐਗਰੀਕਲਚਰ ਲਾਅ ਰਿਟਰਨ ਬਿੱਲ ਪਾਸ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਖੇਤੀ ਕਾਨੂੰਨ ਵਾਪਸੀ ਬਿੱਲ ਲੋਕਸਭਾ ਤੋਂ ਪਾਸ ਹੋਣ ਦੇ ਫੌਰਨ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਰਾਕੇਸ਼ ਟਿਕੈਤ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਚੰਗਾ ਹੋਇਆ ਹੈ।ਇੱਕ ਵੱਡੀ ਬੀਮਾਰੀ ਸੀ ਉਸਦਾ ਰੋਗ ਕੱਟ ਗਿਆ।ਉਨ੍ਹਾਂ ਨੇ ਕਿਹਾ ਕਿ ਸਰਕਾਰ ਦੂਜ ਹੱਲ ‘ਤੇ ਵੀ ਗੱਲਬਾਤ ਕਰੇ।