ਅੱਜਕੱਲ੍ਹ ਹਰ ਕੋਈ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੈ ਅਤੇ ਇਸ ਨੂੰ ਘਟਾਉਣ ਜਾਂ ਕੰਟਰੋਲ ਹਰ ਕੋਈ ਵੱਖੋ-ਵੱਖਰੇ ਤਰੀਕੇ ਅਪਣਾ ਰਿਹਾ ਹੈ। ਪਰ ਕਈ ਸਾਰੇ ਅਜਿਹੇ ਵੀ ਨੇ ਜੋ ਆਪਣੇ ਮਨ ਨਾਲ ਹੀ ਖੁਦ ਨੂੰ ਓਵਰਵੇਟ ਮੰਨ ਲੈਂਦੇ ਨੇ ਤੇ ਵੱਖੋ ਵੱਖ ਡਾਈਟ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਹ ਅੰਡਰਵਟ ਹੋ ਜਾਂਦੇ ਨੇ। ਅਜਿਹਾ ਕਰਨਾ ਤੁਹਾਡੇ ਲਈ ਗਲਤ ਸਾਬਿਤ ਹੋ ਸਕਦਾ ਹੈ। ਇਸ ਲਈ ਪਹਿਲਾਂ ਤੁਹਾਨੂੰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਤੁਹਾਡਾ ਭਾਰ ਜ਼ਿਆਦਾ ਹੈ ਜਾਂ ਨਹੀਂ। ਜੇ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਤੁਸੀਂ ਇਸ ਨੂੰ ਘਟਾਉਣ ਜਾਂ ਨਿਯੰਤਰਣ ਕਰਨ ਦੇ ਕਈ ਉਪਾਅ ਅਪਣਾ ਸਕਦੇ ਹੋ।
ਕਿਵੇਂ ਪਤਾ ਕਰੀਏ ਕਿ ਕਿੰਨਾ ਵਜ਼ਨ ਹੈ ਜ਼ਰੂਰੀ?
ਲੰਬਾਈ ਦੇ ਮੁਤਾਬਿਕ ਭਾਰ ਦਾ ਸੰਤੁਲਨ ਹੋਣਾ, ਬਿਹਤਰ ਸਿਹਤ ਦੀ ਨਿਸ਼ਾਨੀ ਹੁੰਦਾ ਹੈ। ਇਸ ਵਿੱਚ, ਤੁਸੀਂ ਆਪਣੀ ਲੰਬਾਈ ਅਤੇ ਉਮਰ ਦੇ ਅਧਾਰ ‘ਤੇ ਜਾਣਦੇ ਹਾਂ ਕਿ ਤੁਹਾਡਾ ਭਾਰ ਕਿੰਨਾ ਹੋਣਾ ਚਾਹੀਦਾ ਹੈ।
4 ਫੁੱਟ 10 ਇੰਚ ਦੀ ਲੰਬਾਈ ਵਾਲੇ ਵਿਅਕਤੀ ਦਾ ਭਾਰ 41 ਤੋਂ 52 ਕਿਲੋ ਹੋਣਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਭਾਰ ਓਵਰਵੇਟ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
5 ਫੁੱਟ ਦੀ ਉਚਾਈ ਵਾਲੇ ਵਿਅਕਤੀ ਦਾ ਭਾਰ 44 ਤੋਂ 55.7 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ। ਇਹ ਸਿਹਤਮੰਦ ਸਰੀਰ ਦੀ ਨਿਸ਼ਾਨੀ ਹੈ।
5 ਫੁੱਟ 2 ਇੰਚ ਲੰਬੇ ਵਿਅਕਤੀ ਦਾ ਭਾਰ 49 ਤੋਂ 63 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।
5 ਫੁੱਟ 4 ਇੰਚ ਲੰਬੇ ਵਿਅਕਤੀ ਦਾ ਭਾਰ 49 ਤੋਂ 63 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।
5 ਫੁੱਟ 6 ਇੰਚ ਲੰਬੇ ਵਿਅਕਤੀ ਦਾ ਭਾਰ 53 ਤੋਂ 67 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।
5 ਫੁੱਟ 8 ਇੰਚ ਲੰਬੇ ਵਿਅਕਤੀ ਦਾ ਭਾਰ 56 ਤੋਂ 71 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ।
5 ਫੁੱਟ 10 ਇੰਚ ਲੰਬੇ ਵਿਅਕਤੀ ਦਾ ਭਾਰ 59 ਤੋਂ 75 ਕਿਲੋ ਦੇ ਵਿਚਕਾਰ ਹੋਣਾ ਚਾਹੀਦਾ ਹੈ।
6 ਫੁੱਟ ਲੰਬਾ ਵਿਅਕਤੀ ਦਾ ਭਾਰ 63 ਤੋਂ 80 ਕਿਲੋਗ੍ਰਾਮ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜ਼ਿਆਦਾ ਭਾਰ ਸਿਹਤਮੰਦ ਸਰੀਰ ਦੀ ਨਿਸ਼ਾਨੀ ਹੈ।