ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅੱਜ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਕਿਹਾ ਕਿ ਨਵੀਂ ਲੀਡਰਸ਼ਿਪ ਸਾਹਮਣੇ ਆਈ ਤੇ ਬਹੁਤ ਚੁਣੌਤੀ ਹੈ। ਸਾਰਿਆਂ ਨੂੰ ਮਿਲ ਕੇ ਸਖਤ ਮਿਹਨਤ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਕੰਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਲੋਕਾਂ ਨੂੰ ਉਹ ਜ਼ਰੂਰ ਮਿਲੇਗਾ ਜੋ ਉਹ ਮੰਗ ਰਹੇ ਹਨ |
ਕਾਂਗਰਸੀ ਵਿਧਾਇਕ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਅਸੀਂ ਇੱਕ ਵਿਅਕਤੀ ਨੂੰ ਦੇਵਤਾ ਬਣਾਉਂਦੇ ਹਾਂ ਅਤੇ ਉਸਦੇ ਆਲੇ ਦੁਆਲੇ ਇੱਕ ਇਕੱਠ ਹੁੰਦਾ ਹੈ, ਜੋ ਕਿ ਗਲਤ ਹੈ। ਮੈਂ ਚਰਚਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਕਰਦਾ ਹਾਂ |