ਪੰਜਾਬ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਤੇਜ ਕਰ ਦਿੱਤੀਆਂ ਹਨ।ਇਸ ਦੌਰਾਨ, ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਫੰਡ ਦੀ ਮੰਗ ਕੀਤੀ ਹੈ।ਇਸਦੇ ਲਈ ਪਾਰਟੀ ਨੇ ਪੋਰਟਲ ਵੀ ਜਾਰੀ ਕੀਤਾ ਹੈ।ਇਸ ਪੋਰਟਲ ‘ਚ ਕੋਈ ਵੀ 18 ਸਾਲ ਤੋਂ ਵੱਡਾ ਅਤੇ ਭਾਰਤ ਦਾ ਨਾਗਰਿਕ ਫੰਡ ਦੇ ਸਕਦਾ ਹੈ।