ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੀਆਂ ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ। ਬੰਗਾਲ ’ਚ ਜਿੱਥੇ ਇਸ ਵਾਰ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ’ਚ ਕਾਂਗਰਸ ਅਤੇ ਭਾਜਪਾ ਆਹਮਣੋ-ਸਾਹਮਣੇ ਹਨ। ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹਨ।
ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ 129 ਅਤੇ ਭਾਜਪਾ 120 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਦੋਹਾਂ ਪਾਰਟੀਆਂ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ।
—ਕੇਰਲ ’ਚ 140 ’ਚੋਂ 32 ਸੀਟਾਂ ’ਤੇ ਐੱਲ. ਡੀ. ਐੱਫ. ਨੇ ਲੀਡ ਬਣਾਈ ਹੈ ਅਤੇ ਭਾਜਪਾ ਦੇ ਸ਼੍ਰੀਧਰਨ ਨੇ ਲੀਡ ਬਣਾਈ ਹੈ।
—ਆਸਾਮ ’ਚ ਭਾਜਪਾ ਗਠਜੋੜ ਨੂੰ 54 ਸੀਟਾਂ ’ਤੇ ਲੀਡ, ਕਾਂਗਰਸ ਗਠਜੋੜ 36 ਸੀਟਾਂ ’ਤੇ ਅੱਗੇ।
—ਤਾਮਿਲਨਾਡੂ ’ਚ ਡੀ. ਐੱਮ. ਕੇ. ਨੂੰ 67 ਸੀਟਾਂ ਦੀ ਲੀਡ, ਏ. ਆਈ. ਏ. ਡੀ. ਐੱਮ. ਕੇ. ਨੂੰ 33 ਸੀਟਾਂ ’ਤੇ ਲੀਡ।
—ਪੁਡੂਚੇਰੀ ’ਚ ਭਾਜਪਾ ਨੂੰ 5 ਅਤੇ ਕਾਂਗਰਸ 1 ਸੀਟ ਨਾਲ ਅੱਗੇ ਚੱਲ ਰਹੀ ਹੈ।
ਹਾਲਾਂਕਿ ਅਸਲੀ ਤਸਵੀਰ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਸਾਫ ਹੋ ਸਕੇਗੀ।
ਦੱਸ ਦੇਈਏ ਕਿ ਪੱਛਮੀ ਬੰਗਾਲ ’ਚ 294 ਸੀਟਾਂ, ਤਾਮਿਲਨਾਡੂ ’ਚ 234 ਸੀਟਾਂ, ਕੇਰਲ ’ਚ 140 ਸੀਟਾਂ, ਆਸਾਮ ’ਚ 126 ਸੀਟਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ’ਚ 30 ਸੀਟਾਂ ’ਤੇ ਵੋਟਾਂ ਪਈਆਂ ਸਨ। ਜਾਣਕਾਰੀ ਮੁਤਾਬਕ 5 ਸੂਬਿਆਂ ਦੇ ਕੁੱਲ 2,364 ਕੇਂਦਰਾਂ ’ਚ ਗਿਣਤੀ ਹੋ ਰਹੀ ਹੈ। ਜਿਸ ਵਿਚੋਂ ਬੰਗਾਲ ’ਚ 1,113, ਕੇਰਲ ’ਚ 331, ਤਾਮਿਲਨਾਡੂ ’ਚ 256 ਅਤੇ ਪੁਡੂਚੇਰੀ ਵਿਚ 31 ਕੇਂਦਰ ਬਣਾਏ ਗਏ ਹਨ।