ਪੰਜਾਬ ਰਾਜ ਮਹਿਲ ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਖਬਰ ਦਾ ਸੂ-ਮੋਟੋ ਨੋਟਿਸ ਲਿਆ ਹੈ।ਜਾਣਕਾਰੀ ਮੁਤਾਬਕ ਵੈਕਸੀਨੇਸ਼ਨ ਕੈਂਪ ਦੌਰਾਨ ਐਸਐਸਓ ਰੈਂਕ ਦੇ ਇੱਕ ਡਾਕਟਰ ਨੇ ਨਰਸ ਨਾਲ ਛੇੜਛਾੜ ਕੀਤੀ।
ਡਾਕਟਰ ਨੇ ਕਿਹਾ ਕਿ ਮੇਰਾ ਤੇਰੇ ‘ਤੇ ਦਿਲ ਆ ਗਿਆ ਹੈ ਤੇ ਮੇਰੇ ਨਾਲ ਫਲੈਟ ‘ਤੇ ਚੱਲ ਵਰਗੀਆਂ ਅਸ਼ਲੀਲ ਗੱਲਾਂ ਕੀਤੀਆਂ।ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਰਿਪੋਰਟ 3 ਦਿਸੰਬਰ ਤੱਕ ਸੌਂਪਣ ਲਈ ਕਿਹਾ ਹੈ।