ਮੂਸੇਵਾਲਾ ਆਪਣੇ ਨਾਲ ਕਈ ਨਵੇਂ ਗੀਤਕਾਰਾਂ ਨੂੰ ਉਸ ਬੁਲੰਦੀਆਂ ਤੱਕ ਲੈ ਗਿਆ, ਜਿਥੇ ਪਹੁੰਚਣ ਤੱਕ ਸ਼ਾਇਦ ਕਿਸੇ ਨੇ ਸੋਚਿਆ ਵੀ ਨਾ ਹੋਵੇ। ਉਸ ਦੇ ਗਾਣੇ 1 ਦਿਨ ਦੇ ਅੰਦਰ ਪੰਜਾਬ ਤੋਂ ਬਿੱਲਬੋਰਡ ਤੱਕ ਪਹੁੰਚ ਜਾਂਦੇ ਸੀ। ਉਹ ਹੀ ਗਾਣੇ ਜਿਸ ਦੇ ਗੋਰੇ-ਕਾਲੇ ਵੀ ਫੈਨ ਹੋ ਗਏ ਪਰ ਮੂਸੇਵਾਲਾ ਦਿਲੋਂ ਸਾਫ ਸੀ ਤੇ ਕਿਸੇ ਦੀ ਵੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਸੀ। ਫਿਰ ਭਾਵੇਂ ਉਹ ਕੋਈ ਪਿੰਡ ਵਾਲਾ ਹੋਵੇ ਜਾਂ ਫਿਰ ਕੋਈ ਅਮਰੀਕੀ ਗਾਇਕਾਰ।
ਅਮਰੀਕੀ ਗਾਇਕਾਰ ਦੀ ਗੱਲ ਕਰ ਰਹੇ ਹਾਂ ਜਿਸ ਦੀ ਮੂਸੇਵਾਲੇ ਨੇ ਉਸ ਵੇਲੇ ਮਦਦ ਕੀਤੀ ਸੀ, ਜਦੋਂ ਉਸ ਦਾ ਸੰਗੀਤ ਦੀ ਦੁਨੀਆ ਵਿਚ ਮਾੜਾ ਸਮਾਂ ਚੱਲ ਰਿਹਾ ਸੀ। ਉਹ ਅਮਰੀਕੀ ਗਾਇਕਾਰ ਕੋਈ ਹੋਰ ਨਹੀਂ ‘ਦੀ ਰਾਜਾ ਕੁਮਾਰੀ’ ਹੈ। ਉਹ ਹੀ ਰਾਜਾ ਕੁਮਾਰੀ ਜਿਸ ਦੀ ਸਿੱਧੂ ਨੇ ਉਸ ਵੇਲੇ ਮਦਦ ਕੀਤੀ ਸੀ ਜਦ ਮੂਸੇਵਾਲੇ ਸੰਗੀਤ ਦੀ ਦੁਨੀਆ ਵਿਚ ਪੀਕ ‘ਤੇ ਸੀ ਅਤੇ ਰਾਜਾ ਕੁਮਾਰੀ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਸੀ। ਇਸੇ ਪਲ ਨੂੰ ਯਾਦ ਕਰ ਰਾਜਾ ਕੁਮਾਰੀ ਭਾਵੁਕ ਹੋ ਜਾਂਦੀ ਹੈ ਅਤੇ ਸ਼ੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਲਿੱਖਦੀ ਹੈ।
ਤੁਸੀਂ ਮੈਨੂੰ ਉਸ ਵੇਲੇ ਮੈਸੇਜ ਕੀਤਾ ਜਦ ਮੈਂ ਆਪਣੇ ਸਭ ਤੋਂ ਮਾੜੇ ਸਮੇਂ ਵਿਚੋਂ ਲੰਘ ਰਹੀ ਸੀ ਅਤੇ ਮੇਰੇ ਨਾਲ ਕੋਲੇਬੋਰੇਸ਼ਨ ਕਰਕੇ ਤੁਸੀਂ ਮੇਰੀ ਜ਼ਿੰਦਗੀ ਨੂੰ ਵਿਜ਼ਨ ਬੋਰਡ ਤੱਕ ਪਹੰਚਾ ਦਿੱਤਾ । ਮੈਂ ਹਮੇਸ਼ਾ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੀ ਸੀ ਅਤੇ ਮੈਂ ਇਸ ਤੋਂ ਬਿਹਤਰ ਅਨੁਭਵ ਦੀ ਮੰਗ ਨਹੀਂ ਕਰ ਸਕਦੀ ਸੀ। ਤੁਸੀਂ ਮੈਨੂੰ ਬਹੁਤ ਸਤਿਕਾਰ ਦਿੱਤਾ ਹੈ ਅਤੇ ਮੈਨੂੰ ਹਮੇਸ਼ਾ ਮਹਿਸੂਸ ਹੁੰਦਾ ਹੈ ਕਿ ਮੈਂ ਮਜ਼ਬੂਤ ਸੀ ਕਿਉਂਕਿ ਮੇਰੇ ਪਿੱਛੇ ਤੁਹਾਡਾ ਹੱਥ ਸੀ।
ਤੁਹਾਨੂੰ ਤੁਹਾਡੀ ਸ਼ਕਤੀ, ਤੁਹਾਡੀ ਬਾਰੰਬਾਰਤਾ ਲਈ ਯਾਦ ਕੀਤਾ ਜਾਵੇਗਾ। ਤੁਹਾਡੇ ਆਲੇ ਦੁਆਲੇ ਹਰ ਕੋਈ ਜਿਸਨੇ ਤੁਹਾਡੀ ਅਵਾਜ਼ ਸੁਣੀ ਉਹ ਮਹਿਸੂਸ ਕਰਦਾ ਹੈ ਕਿ ਉਹ ਕੁਝ ਵੀ ਜਿੱਤ ਸਕਦੇ ਹਨ। ਇੱਕ ਹੋਨਹਾਰ, ਨੌਜਵਾਨ, ਪ੍ਰੇਰਣਾਦਾਇਕ ਪ੍ਰਮਾਣਿਕ ਸੰਗੀਤਕਾਰ।
ਹਰ ਚੀਜ਼ ਲਈ ਧੰਨਵਾਦ । ਤੁਹਾਡਾ ਸੰਗੀਤ ਤੁਹਾਡੇ ਸਾਰੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਖੁਸ਼ਕਿਸਮਤ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜ਼ਿੰਦਾ ਰਹੇਗਾ ਜਿਨ੍ਹਾਂ ਨੇ ਤੁਹਾਨੂੰ ਦੋਸਤ ਕਿਹਾ ਹੈ।
ਦਿ ਰਾਜਾ ਕੁਮਾਰੀ ਉਹ ਹੀ ਅਮਰੀਕੀ ਗਾਇਕਾ ਹੈ ਜਿਸ ਨਾਲ ਮਰਹੂਮ ਮੂਸੇਵਾਲਾ ਨੇ ਅਸ ਗਾਣਾ ਕੀਤਾ ਸੀ। ਇਹ ਉਹ ਹੀ ਗਾਣਾ ਹੈ ਜਿਸ ਵਿਚ ਦਿ ਰਾਜਾ ਕੁਮਾਰੀ ਨੇ ਅੰਗਰੇਜ਼ੀ ਵਿਚ ਰੈਪ ਕੀਤਾ ਅਤੇ ਇਸੇ ਗਾਣੇ ਨਾਲ ਉਸ ਦਾ ਮਿਊਜ਼ਿਕ ਵਾਲਾ ਸਫਰ ਦੁਬਾਰਾ ਲੀਹ ‘ਤੇ ਆ ਜਾਂਦਾ ਹੈ। ਉਹ ਵੀ ਸਿੱਧੂ ਮੂਸੇਵਾਲਾ ਕਰ ਕੇ ਜਿਸ ਦੇ ਕਤਲ ਤੋਂ ਬਾਅਦ ਉਹ ਪੋਸਟ ਪਾ ਕੇ ਉਸ ਦਾ ਧੰਨਵਾਦ ਕਰਦੀ ਹੈ। ਹਾਲਾਂਕਿ ਰਾਜਾ ਕੁਮਾਰੀ ਦਾ ਅਸਲੀ ਨਾਂ ਸਵੇਥਾ ਯੱਲਪ੍ਰਗਦਾ ਰਾਓ (Svetha Yallapragada Rao) ਹੈ। ਰਾਜਾ ਕੁਮਾਰੀ ਨੂੰ ਸ਼ਾਇਦ ਉਨੀ ਪ੍ਰਸਿੱਧੀ ਗੋਰੇ ਗਾਇਕਾਰਾਂ ਨਾਲ ਗਾ ਕੇ ਨਹੀਂ ਮਿਲੀ ਹੋਣੀ, ਜਿੰਨੀ ਸ਼ਾਇਦ ਮੂਸੇਵਾਲਾ ਨਾਲ ਅਸ ਗਾਣਾ ਗਾ ਕੇ ਖੱਟੀ ਹੋਵੇ। ਹਾਲਾਂਕਿ ਕਈ ਅਜਿਹੇ ਗੀਤਕਾਰ ਅਤੇ ਹੋਰ ਕਈ ਲੋਕ ਜਿਨ੍ਹਾਂ ਨੂੰ ਮੂਸੇਵਾਲਾ ਨੇ ਮਦਦ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਕੁਝ ਅਜਿਹਾ ਹੀ ਸੁਭਾਅ ਸੀ ਸਿੱਧੂ ਮੂਸੇਵਾਲਾ ਦਾ। ਜਿਸ ਕਰ ਕੇ ਉਹ ਆਪਣੇ ਪਿੰਡ ਮੂਸਾ ਤੋਂ ਲੈ ਕੇ ਅਮਰੀਕਾ ਤੱਕ ਮਸ਼ਹੂਰ ਸੀ ਪਰ ਉਸ ਨੂੰ ਲੋਕ ਹੁਣ ਅਤੇ ਉਸ ਦੇ ਫੈਨਸ ਯਾਦ ਹੀ ਕਰ ਸਕਣਗੇ। ਅਚਨਾਕ ਹੋਈ ਮੂਸੇਵਾਲਾ ਦੀ ਮੌਤ ਨੇ ਹਰ ਇਕ ਨੂੰ ਦੁੱਖੀ ਕਰ ਦਿੱਤਾ। ਜਿਸ ਦੇ ਤੱਕ ਵੀ ਇਹ ਖਬਰ ਪਹੁੰਚੀ ਉਸ ਦੇ ਦਿੱਲ ਚੀਸ ਜ਼ਰੂਰ ਪਈ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਮਰਹੂਮ ਮੂਸੇਵਾਲਾ ਦੇ ਪਰਿਵਾਰ ਨੂੰ ਪੁਲਿਸ ਕਦੋਂ ਇਨਸਾਫ ਦਵਾ ਪਾਉਂਦੀ ਹੈ।
-ਖੁੱਸ਼ਦੀਪ ਜੱਸੀ