ਰਾਹੁਲ ਗਾਂਧੀ ਅਕਸਰ ਹੀ ਟਵੀਟ ਕਰ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧਦੇ ਹਨ | ਅੱਜ ਉਨ੍ਹਾਂ ਦੇ ਵੱਲੋਂ ਮੁੜ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ | ਜਿਸ ‘ਚ ਉਹ ਲਿਖਦੇ ਹਨ ਕਿ ਹਰ ਚੀਜ਼ ਮਹਿੰਗੀ ਹੋ ਰਹੀ ਹੈ | ਖਪਤਕਾਰ ਪਰੇਸ਼ਾਨ ਹਨ ਪਰ ਕੀ ਇਸ ਨਾਲ ਛੋਟੇ ਉਤਪਾਦਕ,ਦੁਕਾਨਦਾਰ ਜਾਂ ਕਿਸਾਨ ਨੂੰ ਕੋਈ ਲਾਭ ਨਹੀਂ ਮਿਲ ਰਿਹਾ | ਕਿਉਂਕਿ ਇਹ ਮਹਿੰਗਾਈ ਦਰਅਸਲ ਮੋਦੀ ਸਰਕਾਰ ਦਾ ਅੰਨ੍ਹੇਵਾਹ ਟੈਕਸ ਸੰਗ੍ਰਹਿ ਹੈ |