ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪੰਜਾਬ ‘ਚ ਕਿਸਾਨਾਂ ਨੇ ਮੁੜ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੀ ਸਥਿਤੀ ਅਤੇ ਨੀਅਤ ਚੰਗੀ ਨਹੀਂ ਹੈ। ਅਜਿਹੇ ‘ਚ ਥਾਂ-ਥਾਂ ‘ਤੇ ਅੰਦੋਲਨ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹਰਿਆਣਾ, ਕਰਨਾਲ ਜ਼ਿਲ੍ਹੇ ਦੇ ਸੌਕਦਾ ਪਿੰਡ ਪਹੁੰਚੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਇਹ ਗੱਲ ਕਹੀ। ਉਹ ਇੱਥੇ ਆਯੋਜਿਤ ਕਿਸਾਨ ਸੰਮੇਲਨ ਵਿੱਚ ਸ਼ਾਮਲ ਹੋਏ ਸਨ ਤੇ ਇਸ ਪ੍ਰੋਗਰਾਮ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ।
ਪ੍ਰੋਗਰਾਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਕਿਸਾਨ ਸੰਮੇਲਨ ਹੈ, ਜੋ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ। ਲਗਾਤਾਰ ਮੀਟਿੰਗਾਂ ਹੁੰਦੀਆਂ ਰਹਿਣਗੀਆਂ। ਇਸ ‘ਚ ਜਥੇਬੰਦੀ ਬਾਰੇ ਚਰਚਾ ਹੋਈ। ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਣਕ ਦੇ ਮੁੱਦੇ ‘ਤੇ ਯੋਜਨਾ ਬਣਾਈ ਗਈ।
ਪੰਜਾਬ ਵਿੱਚ ਕਿਸਾਨ ਅੰਦੋਲਨ ਫਿਰ ਸ਼ੁਰੂ ਹੋਣ ਬਾਰੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਹਾਲਤ ਮਾੜੀ ਹੈ। ਹੁਣ ਹਰ ਪਾਸੇ ਅੰਦੋਲਨ ਹੋਣਗੇ। ਕੇਂਦਰ ਸਰਕਾਰ ਠੀਕ ਨਹੀਂ ਚੱਲ ਰਹੀ। ਜੇਕਰ ਨੀਤੀ ਸਹੀ ਨਹੀਂ ਹੁੰਦੀ ਤਾਂ ਅਜਿਹਾ ਕਰਨਾ ਪਵੇਗਾ। ਸੂਚਨਾ ਮਿਲਦੇ ਹੀ ਕਿਸਾਨ ਇਕੱਠੇ ਹੋ ਗਏ। ਇਹ ਦਰਸਾਉਂਦਾ ਹੈ ਕਿ ਉਹ ਅੰਦੋਲਨ ਦੇ ਮੂਡ ਵਿੱਚ ਹਨ।