ਜਿਵੇਂ ਜਿਵੇਂ ਸੁਤੰਤਰਤਾ ਦਿਵਸ ਨਜ਼ਦੀਕ ਆ ਰਿਹਾ ਹੈ,ਉਵੇਂ ਹੀ ਦੇਸ਼ ‘ਚ ਚਿੰਤਾਜਨਕ ਗਤੀਵਿਧੀਆਂ ਵਧ ਰਹੀਆਂ ਹਨ।ਬੀਤੇ ਦਿਨ ਟਿਫਨ ‘ਚੋਂ ਬੰਬ ਮਿਲਣਾ, ਇੱਕ ਵੱਡੇ ਹਾਦਸੇ ਨੂੰ ਸੱਦਾ ਦਿੰਦਾ ਹੈ।ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ ‘ਚ ਇੱਕ ਡਰੋਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਡਰੋਨ ਕੰਟਰੋਲ ਟੁੱਟਣ ਕਾਰਨ ਖੇਤਾਂ ‘ਚ ਡਿੱਗ ਗਿਆ।ਏਆਰਪੀਏ ਡ੍ਰੋਨ ਨੂੰ ਏਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ ‘ਚ ਲੈ ਲਿਆ ਹੈ।ਕਰੀਬ ਤਿੰਨ ਵਜੇ ਕਰੀਬ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ ‘ਚ ਲਗਾਤਾਰ ਸਵਾ ਘੰਟਾ ਇੱਕ ਹੈਲੀਕਾਪਟਰ ਅਸਮਾਨ ‘ਚ ਲਗਾਤਾਰ ਉੱਠਦਾ ਵੇਖਿਆ ਗਿਆ।ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ ‘ਚ ਪਹੁੰਚੇ ਜਿੱਥੇ ਉਨਾਂ੍ਹ ਇੱਕ ਏਆਰਪੀਏ ਡ੍ਰੋਨ ਝੋਨੇ ਦੇ ਖੇਤਾਂ ‘ਚ ਡਿੱਗਾ ਬਰਾਮਦ ਹੋਇਆ ਹੈ।ਇਸ ਘਟਨਾ ਤੋਂ ਬਾਅਦ ਏਅਰ ਫੋਰਸ, ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡ੍ਰੋਨ ਨੂੰ ਚੁੱਕਣ ਲਈ ਪੁੱਜੇ।