ਬਠਿੰਡਾ ਦੇ ਪਿੰਡ ਮਹਿਮਾ ਸਰਜਾ ਦੇ ਇੱਕ ਗਰੀਬ ਪਰਿਵਾਰ ਜਿਸ ਨੇ ਆਪਣੀ ਧੀ ਮਨਜੀਤ ਕੌਰ ਦਾ ਬਹੁਤ ਸਾਲ ਪਹਿਲਾ ਵਿਆਹ ਕੀਤਾ ਸੀ |ਜਿਸ ਦੇ ਘਰ ਇੱਕ ਪੁੱਤ ਅਤੇ ਇੱਕ ਧੀ ਨੇ ਜਨਮ ਲਿਆ| ਪੁੱਤ ਉਸ ਦਾ ਫ਼ੌਜ ਦੇ ਵਿੱਚ ਭਰਤੀ ਹੋ ਗਿਆ | ਮਨਜੀਤ ਕੌਰ ਦੀ ਇਸ ਦੁੱਖਾ ਭਰੀ ਜ਼ਿੰਦਗੀ ਦੀ ਸ਼ੁਰੂਆਤ 8 ਸਾਲ ਪਹਿਲਾ ਹੋਈ | ਜਦੋ ਉਸ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਹੋਈ |
ਪੀੜਤ ਦੇ ਪਤੀ ਨੇ ਬਹੁਤ ਪੈਸੇ ਲਾਏ ਪਰ ਉਸ ਦਾ ਇਲਾਜ਼ ਪੂਰਾ ਨਾ ਹੋ ਸਕਿਆ | ਫਿਰ ਉਸ ਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ |ਇਸ ਤੋਂ ਬਾਅਦ ਉਸ ਦਿਓਰ ਨੇ ਬੀਕਾਨੇਰ ਤੋਂ ਉਸ ਦਾ ਬਹੁਤ ਇਲ਼ਾਜ਼ ਕਰਵਾਇਆ ਪਰ ਉਸ ਨੇ ਵੀ ਬਹੁਤ ਪੈਸੇ ਲਾਏ ਪਰ ਮਨਜੀਤ ਕੌਰ ਠੀਕ ਨਾਂ ਹੋ ਸਕੀ | ਫਿਰ ਉਸ ਦੇ ਅੰਦਰ ਉਮੀਦ ਜਾਗੀ ਕਿ ਉਸ ਦਾ ਪੁੱਤ ਇਲਾਜ਼ ਕਰਵਾਏਗਾ | ਪਰ ਕਿਸਮਤ ਮਾੜੀ ਕੁਝ ਸਮਾਂ ਪਹਿਲਾ ਉਸ ਦੇ ਪੁੱਤਰ ਦੀ ਫ਼ੌਜ ‘ਚ ਮੌਤ ਹੋ ਗਈ |
ਸਰਕਾਰ ਨੇ ਉਸ ਦੇ ਪੁੱਤ ਦੀ ਮੌਤ ਤੋਂ ਬਾਅਦ 50 ਹਜ਼ਾਰ ਰੁਪਏ ਅਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਹਾਲੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ |ਜਿਸ ਤੋਂ ਬਾਅਦ ਮਨਜੀਤ ਕੌਰ ਆਪਣੇ ਪੇਕੇ ਪਿੰਡ ਵਾਪਿਸ ਆ ਗਈ | ਕਿਉਂਕਿ ਮਨਜੀਤ ਕੌਰ ਮਰ ਚੁੱਕੀ ਸੀ ਪਰ ਉਸ ਦੀ ਜਾਨ ਨਹੀਂ ਨਿਕਲੀ ਸੀ|
ਪੇਕੇ ਪਰਿਵਾਰ ਨੇ ਮਨਜੀਤ ਕੌਰ ਨੂੰ ਅਪਣਾ ਤਾਂ ਲਿਆ, ਪਰ ਇਲਾਜ਼ ਖਾਤਰ ਪੈਸੇ ਨਹੀਂ ਹਨ। ਇਸ ਲਈ ਪੇਕੇ ਪਰਿਵਾਰ ਨੇ ਆਪਣੇ ਗੇਟ ’ਤੇ ਲਿਖ ਦਿੱਤਾ ਹੈ ਕਿ ‘‘ ਇਹ ਘਰ ਵਿਕਾਊ ਹੈ, ਕੈਂਸਰ ਪੀੜਤ ਮਾਤਾ ਦੇ ਇਲਾਜ਼ ਲਈ’’। ਮਨਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇ ਕੁਝ ਹੋਰ ਨਹੀਂ ਕਰ ਸਕਦੇ ਤਾਂ ਉਸ ਨੂੰ ਉਸਦੇ ਪੁੱਤਰ ਕੋਲ ਹੀ ਭੇਜ ਦਿਓ, ਸ਼ਾਇਦ ਅਗਲੇ ਜਨਮ ਵਿਚ ਉਹ ਹੀ ਉਸ ਦਾ ਇਲਾਜ਼ ਕਰਵਾ ਦੇਵੇ।