ਸ਼ਿਮਲਾ ਜ਼ਿਲ੍ਹੇ ਵਿੱਚ ਸਰਦੀਆਂ ਦੌਰਾਨ ਅੱਗ ਲੱਗਣ ਦੇ ਮਾਮਲੇ ਵੱਧ ਜਾਂਦੇ ਹਨ। ਜ਼ਿਲ੍ਹੇ ਵਿੱਚ ਹਰ ਰੋਜ਼ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ, ਕਾਰਨ ਲੋਕਾਂ ਦੀ ਮਿਹਨਤ ਦੀ ਕਮਾਈ ਸੜ ਕੇ ਸੁਆਹ ਹੋ ਰਹੀ ਹੈ। ਤਾਜ਼ਾ ਮਾਮਲਾ ਸਬ-ਡਵੀਜ਼ਨ ਰੋਹੜੂ ਦਾ ਹੈ। ਜਿੱਥੇ ਇੱਕ ਘਰ ਸੜ ਕੇ ਸੁਆਹ ਹੋ ਗਿਆ।
ਮੌਜੂਦਾ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਕਰੀਬ 9:40 ਵਜੇ ਤ੍ਰਿਲੋਕ ਸਿੰਘ ਪੁੱਤਰ ਕੇਦਾਰ ਸਿੰਘ ਵਾਸੀ ਪਿੰਡ ਝਟਵਾੜੀ, ਤਹਿਸੀਲ ਚੜਗਾਉਂ ਦੇ ਰਿਹਾਇਸ਼ੀ ਮਕਾਨ ਵਿੱਚ ਅੱਗ ਲੱਗ ਗਈ। ਜਿਸ ਦੀ ਸੂਚਨਾ ਥਾਣਾ ਚਿਰਗਾਂਵ ਅਤੇ ਪੁਲਸ ਚੌਕੀ ਜੰਗਲਾ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
Himachal Pradesh | Fire broke out at a house in the Chirgaon Rohru area of Shimla district pic.twitter.com/etYLS13djq
— ANI (@ANI) January 21, 2022
ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਮੁਸ਼ੱਕਤ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਅੱਗ ਨੂੰ ਹੋਰ ਘਰਾਂ ਤੱਕ ਫੈਲਣ ਤੋਂ ਰੋਕਿਆ ਗਿਆ। ਅੱਗ ਲੱਗਣ ਕਾਰਨ ਹੋਏ ਕੁੱਲ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਫਾਇਰ ਅਫਸਰ ਡੀਸੀ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।