ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮਾਨ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਵਾਲੇ ਫੈਸਲੇ ‘ਤੇ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਅੱਜ ਕਿਹਾ ਕਿ ਮੈਨੂੰ ਮਿਲੀ ਹੋਈ ਪੰਜਾਬ ਪੁਲਸ ਦੀ ਸਮੁੱਚੀ ਸੁਰੱਖਿਆ ਮੈਂ ਵਾਪਸ ਕਰ ਰਿਹਾ ਹਾਂ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ। ਖਾਲਸਾ ਪੰਥ ਦੇ ਸਿੱਖ ਨੌਜਵਾਨ ਹੀ ਸਾਡੀ ਸੁਰੱਖਿਆ ਲਈ ਬਹੁਤ ਹਨ।
ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬ ਸਰਕਾਰ ਨੇ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਥੇਦਾਰ ਦੇ ਨਾਲ-ਨਾਲ ਡੇਰਾ ਬਿਆਸ ਮੁਖੀ, ਸ਼ਮਸੇਰ ਸਿੰਘ ਦੂਲੋ, ਬਲਵਿੰਦਰ ਲਾਡੀ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਕੰਵਰ ਸੰਧੂ, ਬਾਬਾ ਲੱਖਾ ਸਿੰਘ, ਅਸ਼ਵਨੀ ਕਪੂਰ, ਸਿੱਧੂ ਮੂਸੇਵਾਲਾ,ਬਾਬਾ ਅਰਜਨ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸੁਖਦੇਵ ਢੀਂਡਸਾ, ਡੇਰਾ ਮੁਖੀ ਸ੍ਰੀ ਭੈਣੀ ਸਾਹਿਬ, ਡੇਰਾ ਦਿਵਿਆ ਜੋਤੀ ਜਾਗਰਨ ਸੰਸਥਾਨ ਨੂਰਮਹਿਲ, ਵਿਧਾਇਕ ਪਰਗਟ ਸਿੰਘ, ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਆਦਿ ਦੇ ਨਾਂ ਸ਼ਾਮਲ ਹਨ।