ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਕਸੂਤੇ ਘਿਰਦੇ ਹੋਏ ਨਜ਼ਰ ਆ ਰਹੇ ਹਨ।ਸੂਬੇ ਦੀ ਨਵੀਂ ‘ਆਪ’ ਸਰਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਓਪੀ ਸੋਨੀ ਤੋਂ ਪੁੱਛਗਿੱਛ ਕਰ ਸਕਦੀ ਹੈ।ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਵੜਿੰਗ ਨੇ ਸਰਕਾਰੀ ਬੱਸਾਂ ‘ਤੇ ਘਟੀਆ ਕੁਆਲਿਟੀ ਦੀ ਬਾਡੀ ਲਵਾਈ ਗਈ।ਭੁੱਲਰ ਨੇ ਕਿਹਾ ਕਿ ਗੜਬੜੀ ਮਿਲੀ ਤਾਂ ਸਰਕਾਰ ਸਖ਼ਤ ਐਕਸ਼ਨ ਲਵੇਗੀ।ਰਾਜਾ ਵੜਿੰਗ ਇਸ ਸਮੇਂ ਪੰਜਾਬ ‘ਚ ਕਾਂਗਰਸ ਦੇ ਪ੍ਰਧਾਨ ਵੀ ਹਨ।ਅਮਰਿੰਦਰ ਸਿੰਘ ਰਾਜਾ ਵੜਿੰਗ ਸੀਐੱਮ ਚਰਨਜੀਤ ਚੰਨੀ ਦੀ ਸਰਕਾਰ ‘ਚ ਟਰਾਂਸਪੋਰਟ ਮੰਤਰੀ ਸਨ।
ਇਸ ਦੌਰਾਨ ਸਰਕਾਰ ਨੇ 825 ਨਵੀਆਂ ਬੱਸਾਂ ਖਰੀਦੀਆਂ ਸਨ।ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਬਾਡੀ ਜੈਪੁਰ ਤੋਂ ਬਣਵਾਈ ਗਈ ਸੀ।ਬੱਸਾਂ ਦੀ ਇਹ ਬਾਡੀ ਬਹੁਤ ਘਟੀਆ ਕੁਆਲਿਟੀ ਦੀ ਸੀ।ਬੱਸਾਂ ਦੀ ਬਡੀ ਜੈਪੁਰ ਤੋਂ ਹੀ ਕਿਉਂ ਬਣਵਾਈ ਗਈ?ਪੰਜਾਬ ਜਾਂ ਹਰਿਆਣਾ ਤੋਂ ਕਿਉਂ ਨਹੀਂ ਬਣਵਾਈ ਗਈ।ਉਨ੍ਹਾਂ ਨੇ ਕਿਹਾ ਕਿ ਲੋੜ ਪਈ ਤਾਂ ਰਾਜਾ ਵੜਿੰਗ ਤੋਂ ਪੁੱਛਗਿੱਛ ਕੀਤੀ ਜਾਵੇਗੀ।