ਇਕ ਨਿਜੀ ਚੈਨਲ ਵੱਲੋਂ ਚਲਾਈ ਖਬਰ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਜਿਹੜੀ ਸਰਕਾਰੀ ਕੋਠੀ ਖਾਲੀ ਕੀਤੀ ਗਈ ਹੈ ਉਸ ਵਿਚੋਂ ਕੁੱਝ ਸਮਾਨ ਚੋਰੀ ਹੋਇਆ ਹੈ। ਇਸ ਖ਼ਬਰ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ ਦਿੰਦਿਆਂ ਇਕ ਬਿਆਨ ਦੇਖਣ ਨੂੰ ਮਿਲਿਆ ਹੈ ਉਨ੍ਹਾਂ ਆਪਣੇ ਫੇਸਬੁਕ ਪੇਜ਼ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ”ਹਾਲ ਹੀ ਵਿਚ ਮੇਰੇ ਵੱਲੋਂ ਖਾਲੀ ਕੀਤੇ ਗਏ ਸਰਕਾਰੀ ਘਰ ਸਬੰਧੀ ਝੂਠੀਆਂ ਅਤੇ ਬੇਬੁਨਿਆਦ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਗ਼ਲਤ ਖ਼ਬਰਾਂ ਰਾਹੀਂ ਮੇਰੇ ਖਿਲਾਫ ਝੂਠ ਫਲਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਖਬਰ ਸਬੰਧੀ ਕਿਸੇ ਨੇ ਵੀ ਮੇਰਾ ਪੱਖ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ।
ਜਦਕਿ ਹਕੀਕਤ ਇਹ ਹੈ ਕਿ ਆਈਟਮ ਨੰਬਰ 9,10, 11 ਅਤੇ 23 ਸੰਬੰਧੀ ਪੀ. ਡਬਲਿਊ. ਡੀ. ਦੇ ਰੇਟ ਅਨੁਸਾਰ ਵਿਭਾਗ ਨੂੰ ਅਦਾਇਗੀ ਕਰ ਦਿੱਤੀ ਗਈ ਹੈ ਜਿਸ ਦੀ ਅਦਾਇਗੀ ਦਾ ਸਬੂਤ ਦਿੰਦਿਆਂ ਉਨ੍ਹਾਂ ਨੇ ਫੋਟੋ ਵੀ ਸ਼ੇਅਰ ਕੀਤੀ।
ਉਨ੍ਹਾਂ ਲਿਖਿਆ ਕਿ ਮੈਂ ਨਹੀਂ ਚਾਹੁੰਦਾ ਕਿ ਸਹੀ ਤਰੀਕੇ ਨਾਲ ਖਾਲੀ ਕੀਤੇ ਗਏ ਘਰ ਸਬੰਧੀ ਮੇਰਾ ਨਾਮ ਜੋੜ ਕੇ ਕੋਈ ਗਲਤ ਖਬਰਾਂ ਫੈਲਾਈਆਂ ਜਾਣ।
ਦੱਸ ਦਈਏ ਕਿ ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਅਤੇ ਗੁਰਪ੍ਰੀਤ ਕਾਂਗੜ ਅੱਜ ਸਵੇਰੇ ਖ਼ਬਰਾਂ ਦੀਆਂ ਸੁਰਖੀਆਂ ਬਣੇ ਸਨ। ਖ਼ਰ ਇਹ ਸਾਹਮਣੇ ਆਈ ਸੀ ਕਿ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਖਾਲੀ ਹੋਣ ਤੋਂ ਬਾਅਦ ਉੱਥੋਂ ਡਾਇਨਿੰਗ ਟੇਬਲ, ਫਰਿੱਜ, ਹੀਟਰ ਅਤੇ ਐਲਈਡੀ ਗਾਇਬ ਪਾਏ ਗਏ ਹਨ। ਲੋਕ ਨਿਰਮਾਣ ਵਿਭਾਗ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਭੇਜ ਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ।