ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਜੰਗਲਾਤ ਅਤੇ ਸਮਾਜ ਭਲਾਈ ਵਿਭਾਗ ‘ਚ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ‘ਤੇ ਜੰਗਲਾਤ ਘੁਟਾਲੇ ਦੇ ਇਲਜ਼ਾਮ ਲੱਗੇ ਹਨ। ਅੱਜ ਵਿਜੀਲੈਂਸ ਵਿਭਾਗ ਮੁਹਾਲੀ ਦੀ ਟੀਮ ਨੇ ਧਰਮਸੋਤ ਨੂੰ ਅਮਲੋਹ ਸਥਿਤ ਨਿਵਾਸ ਸਥਾਨ ਤੋਂ ਤੜਕੇ 3 ਵਜੇ ਦੇ ਕਰੀਬ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਾਅਦ ਦੁਪਹਿਰ ਧਰਮਸੋਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਮੋਹਾਲੀ ਕੋਰਟ ਨੇ ਧਰਮਸੋਤ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਇਸ ਦੌਰਾਨ ਧਰਮਸੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ‘ਤੇ ਲਾਏ ਗਏ ਦੋਸ਼ ਗਲਤ ਹਨ। ਪਹਿਲਾਂ ਮੈਨੂੰ ਸ਼ਕਾਲਰਸ਼ਿਪ ਕੇਸ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਸਰਕਾਰ ਵੱਲੋਂ ਮੇਰੇ ‘ਤੇ ਇਹ ਝੂਠੇ ਕੇਸ ਲਗਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ, ਧਰਮਸੋਤ ਦੇ ਪਰਿਵਾਰ ਨੇ ਪੰਜਾਬ ਦੀ ਆਪ ਸਰਕਾਰ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਧਰਮਸੋਤ ਨਿਰਦੋਸ਼ ਹਨ ਉਨ੍ਹਾਂ ਨੂੰ ਜਾਣਬੁਝ ਕੇ ਫਸਾਇਆ ਜੀ ਰਿਹਾ ਹੈ।