ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ‘ਚ ਬੰਦ ਹਨ।ਨਵਜੋਤ ਸਿੱਧੂ ਹੁਣ ਜੇਲ੍ਹ ‘ਚ ਵੀ ਵਿਵਾਦ ‘ਚ ਆ ਗਏ ਹਨ।ਉਨ੍ਹਾਂ ਦਾ ਆਪਣੀ ਬੈਰਕ ‘ਚ ਬੰਦ ਹੋਰ ਕੈਦੀਆਂ ਨਾਲ ਵਿਵਾਦ ਹੋ ਗਿਆ।ਕੈਦੀਆਂ ਨੇ ਸਿੱਧੂ ‘ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ।
ਦੂਜੀ ਪਾਸੇ, ਸਿੱਧੂ ਦਾ ਕਹਿਣਾ ਸੀ ਕਿ ਸਾਥੀ ਕੈਦੀਆਂ ਨੇ ਬਿਨ੍ਹਾਂ ਪੁੱਛੇ ਉਨ੍ਹਾਂ ਦੇ ਕੰਨਟੀਨ ਕਾਰਡ ‘ਤੇ ਖਰੀਦਦਾਰੀ ਕਰ ਲਈ।ਹੋਰ ਕੈਦੀਆਂ ਨੂੰ ਸਿੱਧੂ ਦੀ ਬੈਰਕ ਤੋਂ ਹਟਾ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਨਵਜੋਤ ਸਿੱਧੂ ਰੋਡਰੇਜ਼ ਮਾਮਲੇ ‘ਚ ਪਟਿਆਲਾ ਸੈਂਟਰਲ ਜੇਲ੍ਹ ‘ਚ ਇੱਕ ਸਾਲ ਲਈ ਕੈਦ ਦੀ ਸਜ਼ਾ ਕੱਟ ਟਹੇ ਹਨ।ਜੇਲ੍ਹ ‘ਚ ਬੰਦ ਨਵਜੋਤ ਸਿੱਧੂ ਦਾ ਮਿਜਾਜ ਉਨ੍ਹਾਂ ਦੇ ਬੰਦੀ ਸਾਥੀ ਕੈਦੀਆਂ ਦੀ ਪ੍ਰੇਸ਼ਾਨੀ ਬਣ ਗਿਆ ਹੈ।
ਬੈਰਕ ‘ਚ ਉਨ੍ਹਾਂ ਦੇ ਨਾਲ ਬੰਦ ਤਿੰਨ ਕੈਦੀਆਂ ਨੇ ਬੈਰਕ ਬਦਲਣ ਦੀ ਮੰਗ ਜੇਲ੍ਹ ਅਧਿਕਾਰੀਆਂ ਤੋਂ ਕੀਤੀ।ਇਸ ਲਈ ਉਨ੍ਹਾਂ ਦੀ ਬੈਰਕ ਬਦਲ ਦਿੱਤੀ ਗਈ।ਪੁੱਛਗਿੱਛ ਦੌਰਾਨ ਸਿੱਧੂ ਨੇ ਜੇਲ੍ਹ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੇ ਕੰਟੀਨ ਕਾਰਡ ‘ਤੇ ਸਾਥੀ ਕੈਦੀਆਂ ਨੇ ਆਪਣੀ ਮਰਜ਼ੀ ਨਾਲ ਸਾਮਾਨ ਖਰੀਦਿਆ ਸੀ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸ ਦੇ ਨਾਲ ਹੀ ਕੈਦੀਆਂ ਨੇ ਜੇਲ ਪ੍ਰਸ਼ਾਸਨ ਨੂੰ ਕਿਹਾ ਕਿ ਸਿੱਧੂ ਉਨ੍ਹਾਂ ਨਾਲ ਸਹੀ ਸਲੂਕ ਨਹੀਂ ਕਰ ਰਹੇ ਹਨ।
ਫਿਲਹਾਲ ਜੇਲ ਪ੍ਰਸ਼ਾਸਨ ਨੇ ਇਸ ਵਿਵਾਦ ਨੂੰ ਖਤਮ ਕਰਦੇ ਹੋਏ ਤਿੰਨ ਕੈਦੀਆਂ ਦੀਆਂ ਬੈਰਕਾਂ ਨੂੰ ਬਦਲ ਦਿੱਤਾ ਹੈ ਅਤੇ ਹੁਣ ਦੋ ਹੋਰ ਕੈਦੀ ਉਨ੍ਹਾਂ ਦੇ ਨਾਲ ਬੰਦ ਹਨ।ਨਵਜੋਤ ਸਿੰਘ ਸਿੱਧੂ ਹੋਰ ਕੈਦੀਆਂ ਸਮੇਤ ਬੈਰਕ ਨੰਬਰ ਦਸ ਵਿੱਚ ਬੰਦ ਹੈ। ਇਸ ਸਬੰਧੀ ਪੁੱਛੇ ਜਾਣ ’ਤੇ ਜੇਲ੍ਹ ਪ੍ਰਸ਼ਾਸਨ ਨੇ ਤਿੰਨਾਂ ਕੈਦੀਆਂ ਦੀਆਂ ਬੈਰਕਾਂ ਬਦਲਣ ਦੀ ਪੁਸ਼ਟੀ ਕੀਤੀ ਪਰ ਵਿਵਹਾਰ ਸਬੰਧੀ ਸ਼ਿਕਾਇਤ ’ਤੇ ਚੁੱਪ ਧਾਰੀ ਬੈਠੀ।