ਬੁੱਧਵਾਰ, ਜੁਲਾਈ 30, 2025 03:26 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’

by propunjabtv
ਜੁਲਾਈ 16, 2022
in Featured, ਪੰਜਾਬ
0

ਸਿੱਖ ਇਤਿਹਾਸ ‘ਚ ਸ਼ਹੀਦੀ ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਹੁੰਦਾ ਹੈ। ਇਸ ਸ਼ਹੀਦੀ ਪ੍ਰੰਪਰਾ ‘ਚ ਯੋਗਦਾਨ ਪਾਉਂਣ ਵਾਲੇ ਸਿੰਘ-ਸਿੰਘਣੀਆਂ ’ਚੋਂ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿੰਨਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ  ਅਕਤੂਬਰ 1720 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹ ਖੇਤੀਬਾੜੀ ਕਰਨ ਵਾਲੇ ਸਿਦਕੀ ਸਿੱਖ ਸਨ, ਜੋ ਆਪਣੀ ਮਾਤਾ ਤੇ ਭੈਣ ਨਾਲ ਸਾਦਾ ਅਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। 1716 ਈ. ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਂਣ ਲਈ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅਜਿਹੇ ਹਲਾਤਾਂ ‘ਚ ਸਿੱਖਾਂ ਨੇ ਜੰਗਲਾਂ ਵਿਚ ਨਿਵਾਸ ਕਰਕੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦਾ ਟਾਕਰਾ ਕਰਨਾ ਠੀਕ ਸਮਝਿਆ। ਇਸ ਔਖੀ ਘੜੀ ‘ਚ ਭਾਈ ਤਾਰੂ ਸਿੰਘ ਜੀ ਆਪਣੇ ਪਰਿਵਾਰ ਨਾਲ ਮਿਲ ਕੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਲੱਗੇ। ਜਿਸ ਕਾਰਨ ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਦੇ ਕੰਨ ਭਰ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜ਼ੁਰਮ ਵਜੋਂ ਬਹੁਤ ਤਸੀਹੇ ਦਿੱਤੇ ਅਤੇ ਧਰਮ ਤਿਆਗਣ ਲਈ ਜ਼ੋਰ ਪਾਇਆ। ਪਰ ਭਾਈ ਸਾਹਿਬ ਜੀ ਅਡੋਲ ਰਹੇ ਤੇ ਉਨ੍ਹਾਂ ਨੇ ਕੇਸ ਕਤਲ ਕਰਾ ਕੇ ਮੁਸਲਮਾਨ ਹੋ ਜਾਣ ਦੀ ਗੱਲ ਨਾ ਮੰਨੀ ।

ਨਵਾਬ ਕਹੈ ਤੂੰ ਹੋ ਮੁਸਲਮਾਨ ।। ਤਉ ਛਡਾਂਗਾ ਤੁਮਰੀ ਜਾਨ।।
ਸਿੰਘ ਕਹਯੋ ਹਮ ਡਰ ਕਯਾ ਯਾਨੋ ।। ਹਮ ਹੋਵੈ ਕਿਮ ਮੁਸਲਮਾਨੋ ।।

ਜ਼ਕਰੀਆ ਖਾਨ ਨੇ ਗੁੱਸੇ ‘ਚ ਆ ਕੇ ਸਖ਼ਤ ਸਜ਼ਾ ਦੇਣ ਦਾ ਐਲਾਨ ਕੀਤਾ ਤੇ ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪਰੀ ਉਤਾਰਣ ਦਾ ਹੁਕਮ ਸੁਣਾ ਦਿੱਤਾ।  ਜ਼ੱਲਾਦ ਨੇ ਤਿੱਖੀ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਾਰਦਿਆਂ ਭਾਈ ਸਾਹਿਬ ਜੀ ਨੇ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਲਿਆ।

ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ ।।
ਤਿਮ ਤਿਮ ਮੁਖ ਸਿੰਘ ਲਾਲੀ ਆਵੈ ।।

ਕਿਹਾ ਜਾਂਦਾ ਹੈ ਕਿ ਖੋਪਰੀ ਲਾਹੇ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ। ਦੂਜੇ ਪਾਸੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਉਸ ਵੇਲੇ ਜ਼ਕਰੀਆ ਖਾਨ ਦੇ ਢਿੱਡ ‘ਚ ਪੀੜ ਉੱਠੀ ਅਤੇ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਖਾਨ ਤੜਫ਼ਣ ਲੱਗਾ, ਕਿਸੇ ਵੈਦ ਦੀ ਦਵਾਈ ਨੇ ਅਸਰ ਨਾ ਕੀਤਾ ਤਾਂ ਕਹਿੰਦੇ ਨੇ ਜ਼ਕਰੀਆ ਖਾਨ ਨੇ ਸਿੱਖ ਪੰਥ ਕੋਲ ਭੁੱਲ ਬਖਸ਼ਾਉਂਣ ਦਾ ਸੁਨੇਹਾ ਭੇਜਿਆ, ਜਿਹੜਾ ਪ੍ਰਵਾਨ ਨਾ ਹੋਇਆ, ਫਿਰ ਭਾਈ ਤਾਰੂ ਸਿੰਘ ਜੀ ਤੱਕ ਬੇਨਤੀ ਪੁੱਜੀ ਤਾਂ ਭਾਈ ਸਾਹਿਬ ਜੀ ਨੇ ਆਪਣੀ ਜੁੱਤੀ ਜ਼ਕਰੀਆ ਖਾਨ ਦੇ ਸਿਰ ‘ਤੇ ਮਾਰਨ ਲਈ ਦੇ ਦਿੱਤੀ । ਜਿਵੇਂ-ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ‘ਤੇ ਵੱਜਦੀ ਉਸਨੂੰ ਪਿਸ਼ਾਬ ਆਉਂਦਾ ਸੀ। ਇਸ ਤਰਾਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਇਸ ਰੋਗ ਨਾਲ ਮਰ ਗਿਆ। ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾ ਕੇ 1745 ਈ: ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ । ਭਾਈ ਤਾਰੂ ਸਿੰਘ ਜੀ ਦੀ ਸਿੱਖੀ ਲਈ ਅਨੋਖੀ ਸ਼ਹਾਦਤ ਨੂੰ ਪੰਥ ਆਪਣੀ ਨਿੱਤ ਦੀ ਅਰਦਾਸ ਵਿਚ ਰੋਜ਼ਾਨਾ ਯਾਦ ਕਰਦਾ ਹੈ।

Tags: bhai taru singh jiMera Sikh Siddak Na Jave'sikhSir Jave To Jave
Share276Tweet173Share69

Related Posts

GYM ‘ਚ ਹੋਏ ਵਿਵਾਦ ‘ਤੇ ਮਸ਼ਹੂਰ ਪੰਜਾਬੀ ਗਾਇਕ ਤੇ ਦਰਜ ਹੋਈ FIR

ਜੁਲਾਈ 30, 2025

ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113 ਕਰੋੜ ਦਾ ਬਿੱਲ! 2015-16 ਤੋਂ ਬਾਅਦ ਹਰਿਆਣਾ ਨੇ ਕਿਉਂ ਨਹੀਂ ਦਿੱਤੇ ਪੈਸੇ

ਜੁਲਾਈ 30, 2025

ਪੰਜਾਬ ‘ਚ ਇਸ ਦਿਨ ਸਕੂਲ ਕਾਲਜ ਰਹਿਣਗੇ ਬੰਦ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਜੁਲਾਈ 29, 2025

ਯਮਨ ‘ਚ ਕੇਰਲਾ ਦੀ ਨਰਸ ਦੀ ਸਜ਼ਾ ਹੋਈ ਰੱਦ, ਜਾਣੋ ਕਿਵੇਂ ਬਦਲਿਆ ਸਰਕਾਰ ਨੇ ਆਪਣਾ ਫੈਸਲਾ

ਜੁਲਾਈ 29, 2025

ਗਰੀਬ ਪਰਿਵਾਰ ਦੀਆਂ 3 ਸਕੀਆਂ ਭੈਣਾਂ ਨੇ ਇਕੱਠੇ ਪਾਸ ਕੀਤੀ UGC ਪ੍ਰੀਖਿਆ

ਜੁਲਾਈ 28, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025
Load More

Recent News

GYM ‘ਚ ਹੋਏ ਵਿਵਾਦ ‘ਤੇ ਮਸ਼ਹੂਰ ਪੰਜਾਬੀ ਗਾਇਕ ਤੇ ਦਰਜ ਹੋਈ FIR

ਜੁਲਾਈ 30, 2025

ਇਸ ਦੇਸ਼ ‘ਚ Youtube ‘ਤੇ ਲੱਗਾ BAN, ACCOUNT ਬਣਾਇਆ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਜੁਲਾਈ 30, 2025

ਇਸ ਜਗ੍ਹਾ ਆਇਆ ਹੁਣ ਤੱਕ ਦਾ 6ਵਾਂ ਸਭ ਤੋਂ ਵੱਡਾ ਭੁਚਾਲ, ਸੁਨਾਮੀ ਦੀ ਚਿਤਾਵਨੀ ਵੀ ਹੋਈ ਜਾਰੀ

ਜੁਲਾਈ 30, 2025

ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113 ਕਰੋੜ ਦਾ ਬਿੱਲ! 2015-16 ਤੋਂ ਬਾਅਦ ਹਰਿਆਣਾ ਨੇ ਕਿਉਂ ਨਹੀਂ ਦਿੱਤੇ ਪੈਸੇ

ਜੁਲਾਈ 30, 2025

Weather Update: 72 ਸ਼ਹਿਰਾਂ ‘ਚ ਪਏਗਾ ਭਾਰੀ ਮੀਂਹ, ਜਾਣੋ ਮੌਸਮ ਵਿਭਾਗ ਨੇ ਕੀ ਜਾਰੀ ਕੀਤਾ ਅਲਰਟ

ਜੁਲਾਈ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.