ਗਰਭਵਤੀ ਔਰਤਾਂ ਦੇ ਵੈਕਸੀਨ ਲਗਵਾਉਣ ਨੂੰ ਲੈ ਕੇ ਇਕ ਵਾਰ ਫਿਰ ਸਸਪੈਂਸ ਖਤਮ ਕਰਦਿਆਂ, ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਵਿਨ ਪਲੇਟਫਾਰਮ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਜਾਂ ਸਿੱਧੇ ਟੀਕਾਕਰਨ ਕੇਂਦਰ ਵਿਚ ਵੀ ਪਹੁੰਚ ਸਕਦੇ ਹਨ। ਇਸਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਉਸਨੇ ਰਾਜ ਨਾਲ ਇਸ ਨਾਲ ਜੁੜੇ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਸਾਂਝਾ ਕੀਤਾ ਹੈ।
ਕੋਰੋਨਾ ਕਾਰਨ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਬਾਰੇ ਪੈਦਾ ਹੋਈਆਂ ਚਿੰਤਾਵਾਂ ਦੇ ਵਿਚਕਾਰ, ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਗਰਭਵਤੀ ਔਰਤਾਂ ਕੋਰੋਨਾ ਵਿਰੁੱਧ ਟੀਕਾ ਲਗਵਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਲਗਵਾਉਣੀ ਚਾਹੀਦੀ ਹੈ।
ਪਿਛਲੇ ਮਹੀਨੇ ਤੱਕ, ਬ੍ਰੈਸਟ ਫੀਡ ਵਾਲੀਆਂ ਔਰਤਾਂ ਕੋਰੋਨਾ ਵੈਕਸੀਨ ਲਈ ਯੋਗ ਸਨ ਪਰ ਗਰਭਵਤੀ ਔਰਤਾਂ ਨਹੀਂ ਸਨ। ਸਰਕਾਰ ਨੇ ਕਿਹਾ ਸੀ ਕਿ ਇਹ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਅੰਕੜਿਆਂ ਦੀ ਘਾਟ ਕਾਰਨ ਹੋਇਆ ਹੈ ਕਿਉਂਕਿ ਟੀਕਿਆਂ ਦੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਆਮ ਤੌਰ ‘ਤੇ ਗਰਭਵਤੀ ਔਰਤਾਂ ਨੂੰ ਭਾਗੀਦਾਰ ਨਹੀਂ ਸ਼ਾਮਲ ਕੀਤਾ ਜਾਂਦਾ ਹੈ।
ਹੁਣ ਦੇਸ਼ ਵਿੱਚ ਗਰਭਵਤੀ ਔਰਤਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ। ਕੇਂਦਰ ਸਰਕਾਰ ਨੇ ਟੀਕਾਕਰਨ ‘ਤੇ ਗਠਿਤ ਨੈਸ਼ਨਲ ਟੈਕਨਿਕਲ ਐਡਵਾਇਜ਼ਰੀ ਗਰੁਜ (NTAGI) ਦੀ ਸਿਫਾਰਿਸ਼ ‘ਤੇ ਸਿਹਤ ਮੰਤਰਾਲਾ ਨੇ ਗਰਭਵਤੀ ਔਰਤਾਂ ਨੂੰ ਵੀ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਰਭਵਤੀ ਔਰਤਾਂ ਹੁਣ ਕੋਵਿਨ ‘ਤੇ ਰਜਿਸਟਰੇਸ਼ਨ ਤੋਂ ਬਾਅਦ ਜਾਂ ਸਿੱਧੇ ਕੋਰੋਨਾ ਟੀਕਾਕਰਨ ਕੇਂਦਰ ਵਿੱਚ ਜਾ ਕੇ ਵੈਕਸੀਨ ਲਵਾ ਸਕਦੀਆਂ ਹਨ।