ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਮੁੱਦੇ ‘ਤੇ ਵੱਡਾ ਤੰਜ਼ ਕੱਸਿਆ ਹੈ।ਉਨਾਂ੍ਹ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਕਿਸਾਨ ਅੰਦੋਲਨ ‘ਚ ਬਣਿਆ ਭਾਈਚਾਰਾ ਚੰਡੀਗੜ੍ਹ ਦੇ ਮੁੱਦੇ ਦੀ ਭੇਂਟ ਚੜ੍ਹੇਗਾ।ਜਾਖੜ ਨੇ ਲਿਖਿਆ ਕਿ ਇਸ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ‘ਚ ਜੱਦੋ-ਜ਼ਹਿਦ ਹੋ ਰਹੀ ਹੈ।
The camaraderie,the brotherhood between people of Pb/Hry, reinforced at Singhu/Tikri borders, will be the 1st casualty of rising tempers & acrimony over the 'lost cause’ of Chandigarh as Haryana too convenes a spl session,to give a 'befitting reply' to Punjab.
And winner is – pic.twitter.com/orlXspcAlZ
— Sunil Jakhar (@sunilkjakhar) April 4, 2022
ਚੰਡੀਗੜ੍ਹ ਮੁੱਦੇ ਨੂੰ ਲੈ ਕੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਭਾਈਚਾਰਾ ਸਥਾਪਿਤ ਹੋਇਆ ਸੀ।
ਉਨਾਂ੍ਹ ਨੇ ਕਿਹਾ ਕਿ ਇਸ ਮੁੱਦੇ ਕਾਰਨ ਭਾਈਚਾਰਾ ਇਸ ਮੁੱਦੇ ਦੀ ਭੇਂਟ ਚੜ੍ਹ ਜਾਵੇਗਾ।ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹੁਣ ਹਰਿਆਣਾ ਵੀ ਪੰਜਾਬ ਨੂੰ ਜਵਾਬ ਦੇਣ ਲਈ ਵਿਸ਼ੇਸ਼ ਸੈਸ਼ਨ ਬੁਲਾ ਰਿਹਾ ਹੈ।