ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਅੱਗੇ ਕੇਸਰੀ ਰੰਗ ਦੀਆਂ ਪੱਗਾਂ ਅਤੇ ਚੁੰਨੀਆਂ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਪੀਟੀਆਈ ਅਧਿਆਪਕਾਂ ਦੇ ਨਾਲ ਪੁਲਿਸ ਦੀ ਹੋਈ ਜਬਰਦਸਤ ਧੱਕਾ ਮੁੱਕੀ,ਪੁਲਿਸ ਦੀ ਧੱਕਾ-ਮੁੱਕੀ ‘ਚ ਕਈ ਪੀਟੀਆਈ ਅਧਿਆਪਕਾਂ ਦੇ ਕੱਪੜੇ ਫਟ ਗਏ ਅਤੇ ਬੇਹੋਸ਼ ਹੋ ਗਏ।
ਪੁਲਿਸ ਨੇ ਪੀਟੀਆਈ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ।ਪੀਟੀਆਈ ਅਧਿਆਪਕਾਂ ਨੇ ਕਿਹਾ ਕਿ ਖੁਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣ ਵਾਲੀ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਜਿਆਦਾ ਧੱਕਾ ਕਰ ਰਹੀ ਹੈ ਬੇਰੁਜ਼ਗਾਰ ਅਧਿਆਪਕਾਂ ਨਾਲ।
ਇਸ ਮਾਮਲੇ ‘ਚ ਵਧੇਰੇ ਜਾਣਕਾਰੀ ਦਿੰਦੇ ਹੋਏ ਧਰਨਾ ਪ੍ਰਦਰਸ਼ਨ ਕਰ ਰਹੇ ਅਤੇ ਗ੍ਰਿਫਤਾਰ ਹੋਏ ਪੀਟੀਆਈ ਅਧਿਆਪਕਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੀਟੀਆਈ ਅਧਿਆਪਕਾਂ ਲਈ 2000 ਪੋਸਟਾਂ ਕੱਢੀਆਂ ਗਈਆਂ ਸਨ ਪਰ ਹੁਣ ਪੰਜਾਬ ‘ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਜੇ ਤੱਕ ਇਨ੍ਹਾਂ ਪੋਸਟਾਂ ਸਬੰਧੀ ਪੋਰਟਲ ਨਹੀਂ ਖੋਲਿ੍ਹਆ ਗਿਆ ਹੈ।
ਜਿਸਦੇ ਸਬੰਧੀ ਉਹ ਅੱਜ ਸਿੱਖਿਆ ਮੰਤਰੀ ਦੇ ਨਾਲ ਗੱਲ ਕਰਨ ਲਈ ਆਏ ਸਨ ਪਰ ਸਿੱਖਿਆ ਮੰਤਰੀ ਵਲੋਂ ਉਨ੍ਹਾਂ ਦੇ ਨਾਲ ਗੱਲ ਕਰਨ ਦੀ ਬਜਾਏ ਪੁਲਿਸ ਨੂੰ ਅੱਗੇ ਕਰਕੇ ਉਨਾਂ੍ਹ ਨਾਲ ਧੱਕਾ ਮੁੱਕੀ ਕਰਵਾਈ ਗਈ।ਜਿਸ ਕਾਰਨ ਅੱਜ ਕਈ ਅਧਿਆਪਕ ਜਖਮੀ ਹੋਏ ਹਨ ਅਤੇ ਸੜਕ ‘ਤੇ ਬੇਹੋਸ਼ ਹੋ ਗਏ।