ਅੱਜ ਦੀ ਦੌੜ ਭਰੀ ਜ਼ਿੰਦਗੀ ‘ਚ ਜਿੱਥੇ ਭਰਾ-ਭਰਾ ਦਾ ਦੁਸ਼ਮਣ ਬਣਿਆ ਬੈਠਾ ਹੈ।ਅੱਜ ਦੇ ਯੁੱਗ ‘ਚ ਧਰਮ ਦੇ ਨਾ ‘ਤੇ ਵੰਡੀਆਂ ਪਾਈਆਂ ਜਾਂਦੀਆਂ ਹਨ।ੳੇੁੱਥੇ ਹੀ ਸਮਾਜ ਹਾਲੇ ਵੀ ਅਜਿਹੇ ਲੋਕ ਮੌਜੂਦ ਹਨ ਜੋ ਦੂਜਿਆਂ ਲਈ ਉਦਾਹਰਨ ਬਣਦੇ ਹਨ ਜੋ ਜਾਤਾਂ-ਪਾਤਾਂ ਤੋਂ ਪਰੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀਆਂ ਮਿਸਾਲਾਂ ਪੇਸ਼ ਕਰਦੇ ਹਨ।ਜ਼ਿਕਰਯੋਗ ਹੈ ਕਿ ਇੱਕ ਅਜਿਹੀ ਮਿਸਾਲ ਰਮਜ਼ਾਨ ਦੇ ਮਹੀਨੇ ਖੰਨਾ ਦੇ ਪਿੰਡ ਰਸੂਲੜਾ ਵਿਖੇ ਇੱਕ ਸਿੱਖ ਪਰਿਵਾਰ ਵਲੋਂ ਪੇਸ਼ ਕੀਤੀ ਗਈ।
ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਾਵਤ ‘ਤੇ ਬੁਲਾ ਕੇ ਰੋਜ਼ੇ ਖੁਲ੍ਹਵਾਏ।ਦੱਸਣਯੋਗ ਹੈ ਕਿ ਪਿੰਡ ਰਸੂਲੜਾ ਦੇ ਰਹਿਣ ਵਾਲੇ ਅਵਤਾਰ ਸਿੰਘ ਔਜ਼ਲਾ ਨੇ ਰਮਜ਼ਾਨ ਦੇ ਮਹੀਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਾਵਤ ‘ਤੇ ਬੁਲਾ ਕੇ ਰੋਜ਼ੇ ਖੁਲ੍ਹਵਾਏ।
ਮੌਲਵੀ ਇਕਰਾਮਦੀਨ ਦਾ ਕਹਿਣਾ ਹੈ ਕਿ ਰਮਜ਼ਾਨ ਮਹੀਨਾ ਪਵਿੱਤਰ ਮਹੀਨਾ ਹੈ।ਇਸ ਮਹੀਨੇ ਰੋਜ਼ਾ ਖੁਲਵਾਉਣਾ ਵੀ ਇੱਕ ਵੱਡੀ ਸੇਵਾ ਹੈ।ਸਿੱਖ ਪਰਿਵਾਰ ਨੇ ਇਹ ਸੇਵਾ ਕਰਕੇ ਸਮਾਜ ‘ਚ ਇੱਕ ਚੰਗੀ ਉਦਾਹਰਨ ਪੇਸ਼ ਕੀਤੀ ਹੈ।ਜਦਕਿ ਸਿੱਖ ਮੁਸਲਿਮ ਏਕਤਾ ਦੀ ਮਿਸਾਲ ਪੇਸ਼ ਕਰਨ ਵਾਲੇ ਅਵਤਾਰ ਸਿੰਘ ਔਜ਼ਲਾ ਨੇ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ।ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋ ਉਠ ਕੇ ਪ੍ਰੇਮ ਪਿਆਰ ਨਾਲ ਰਹਿਣਾ ਚਾਹੀਦਾ ਹੈ ਅੱਜ ਉਨਾਂ੍ਹ ਨੇ ਰੋਜ਼ੇ ਖੁਲ੍ਹਵਾਏ ਤਾਂ ਬਹੁਤ ਖੁਸ਼ੀ ਹੋਈ।
ਦੱਸ ਦੇਈਏ ਕਿ ਪਿੰਡ ਵਾਸੀਆਂ ਨੇ ਵੀ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਸਿੱਖ ਪਰਿਵਾਰ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮਾਸਟਰ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਜੋ ਉਦਾਹਰਨ ਅਵਤਾਰ ਸਿੰਘ ਨੇ ਪੇਸ਼ ਕੀਤੀ ਹੈ ਦੂਜਿਆਂ ਨੂੰ ਵੀ ਇਸਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।