ਲਖੀਮਪੁਰ ਘਟਨਾ ਦੇ ਮੁੱਖ ਦੋਸ਼ੀ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਭੁੱਖ ਹੜਤਾਲ ‘ਤੇ ਬੈਠੇ ਸਨ।ਹਾਲਾਂਕਿ ਅੱਜ ਆਸ਼ੀਸ਼ ਮਿਸ਼ਰਾ ਦੇ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਣ ਤੋਂ ਬਾਅਦ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ।
Navjot Sidhu -“Fast” asleep! From 9.30 PM to 7.30 AM. It doesn’t get “faster” than this! Before the morning newspapers were out, Bhagwant Singh’s son had already decided to “strike” hunger with stuffed Pranthas with a pasting of drama, lies and ego. Thoko “Thaali"!@sherryontopp
— Bikram Singh Majithia (@bsmajithia) October 9, 2021
ਇਸ ‘ਤੇ ਤੰਜ ਕਸਦੇ ਹੋਏ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠਿਆ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਰਾਤ 9:30 ਤੋਂ ਸਵੇਰੇ 7:30 ਵਜੇ ਵਰਤ ਰੱਖਿਆ ਸੀ।ਇਸ ਤੋਂ ਤੇਜ ਵਰਤ ਕੋਈ ਨਹੀਂ ਹੋ ਸਕਦਾ।ਉਨ੍ਹਾਂ ਨੇ ਲਿਖਿਆ ਕਿ ਭਗਵੰਤ ਸਿੰਘ ਦੇ ਬੇਟੇ ਨੇ ਪਹਿਲਾਂ ਹੀ ਨਾਟਕ, ਝੂਠ ਦੇ ਨਾਲ ਪਰੌਂਠੇ ਖਾਣ ਤੋਂ ਬਾਅਦ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ।”ਠੋਕੋ ”ਥਾਲੀ”।