ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਤੋਂ ਨਾਖੁਸ਼ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਬਣੇ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਪੰਜਾਬ ‘ਚ ਸਿਆਸੀ ਉਥਲ -ਪੁਥਲ ਮਚ ਗਈ ਹੈ ਅਤੇ ਪਾਰਟੀ ਦੇ ਨੇਤਾ ਅਤੇ ਵਿਰੋਧੀ ਪਾਰਟੀਆਂ ਸਖਤ ਪ੍ਰਤੀਕਿਰਿਆ ਦੇ ਰਹੀਆਂ ਹਨ।
Complete and absolute state of anarchy in Punjab Congress. How can the people of Punjab expect these selfish leaders to give a stable, progressive and inclusive administration? How can these people be trusted with a state which has 550km border with Pakistan?
— Raghav Chadha (@raghav_chadha) September 28, 2021
ਆਪਣੀ ਹੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਚੁਟਕੀ ਲੈਂਦਿਆਂ ਕਿਹਾ, ‘ਚੜਦੇ ਮਿਰਜ਼ੇ ਖਾਨ ਨੂੰ ਵੱਡੀ ਭਾਬੀ ਦਿੰਦੀ ਮੱਤ’।ਭੱਠ ਰੰਨ ਦੀ ਦੋਸਤੀ, ਖੁਰਿ ਜਤਾਂ ਦੀ ਮਤ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਟਵੀਟ ਕਰਕੇ ਕਿ ਪੰਜਾਬ ਕਾਂਗਰਸ ‘ਚ ਅਰਾਜਕਤਾ ਦੀ ਸਥਿਤੀ ਹੈ।ਪੰਜਾਬ ਦੇ ਲੋਕ ਇਨ੍ਹਾਂ ਸੁਆਰਥੀ ਨੇਤਾਵਾਂ ਤੋਂ ਇੱਕ ਸਥਿਰ, ਅਗਾਂਹਵਧੂ ਅਤੇ ਸਮਾਵੇਸ਼ੀ ਪ੍ਰਸ਼ਾਸ਼ਨ ਦੀ ਆਸ ਕਿਵੇਂ ਰੱਖ ਸਕਦੇ ਹਨ?ਇਸ ਦੇ ਨਾਲ ਹੀ ‘ਆਪ’ ਵਿਧਾਇਕ ਅਮਨ ਅਰੋੜਾ ਨੇ ਵੀ ਕਾਂਗਰਸ ‘ਤੇ ਤੰਜ ਕੱਸੇ ਹਨ।